FAQsਉੱਤਰ: ਨਹੀਂ! ਗੁਰਮਤ ਮਨੁੱਖ ਨੂੰ, ਇਨਸਾਨੀਅਤ ਨੂੰ, ਇਨਸਾਨ ਨੂੰ ਇਹ ਦਸਣਾ ਚਾਹੁੰਦੀ ਹੈ ਕਿ ਮਰਨ ਤੋਂ ਬਾਦ ਰੱਬ ਜੀ ਨੂੰ ਮਿਲਾਂਗੇ ਜਾਂ ਨਹੀਂ ਪਰ ਜਿਊਂਦੇ ਜੀਅ ਰੱਬ ਜੀ ਨੂੰ ਕਿਸ ਤਰ੍ਹਾਂ ਮਹਿਸੂਸ ਕੀਤਾ ਜਾ ਸਕਦਾ ਹੈ। ਉਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਵਿੱਚ ਕਿਹਾ ਹੈ:
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1)
ਸਾਡੇ ਅਤੇ ਰੱਬ ਜੀ ਵਿੱਚ ਕੂੜ (ਝੂਠ) ਦੀ ਪਾਲ (ਦੀਵਾਰ) ਹੈ, ਜੇ ਉਸਨੂੰ ਤੋੜ ਲਈਏ ਤਾਂ ਅਸੀਂ ਜਿਊਂਦੇ ਜੀਅ ਰੱਬ ਜੀ ਨਾਲ ਮਿਲ ਸਕਦੇ ਹਾਂ।
ਉੱਤਰ: ਅਸੀਂ ਬਾਣੀ ਨੂੰ ਗਾਉਣਾ ਤੇ ਪੜ੍ਹਨਾ ਹੀ ਮਹਾਤਮ ਸਮਝਦੇ ਹਾਂ ਜੋ ਕਿ ਗੁਰਮਤਿ ਨਹੀਂ ਹੈ ਸਾਨੂੰ ਇਸ ਤਰ੍ਹਾਂ ਤੇ ਇਥੇ ਤਕ ਹੀ ਕਰਨ ਨਾਲ ਗੁਰਮਤਿ ਦਾ ਪੂਰਾ ਫਾਇਦਾ ਪ੍ਰਾਪਤ ਨਹੀਂ ਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੁਰਮਾਨ ਹੈ :-
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥ (ਗੁਰੂ ਗ੍ਰੰਥ ਸਾਹਿਬ,ਪੰਨਾ 669)
ਭਾਵ ਸਤਿਗੁਰੂ ਦੀ ਆਗਿਆ ਭਾਵ ਸੱਚ ਦੇ ਗਿਆਨ ਰਾਹੀਂ ਦਿੱਤੇ ਉਪਦੇਸ਼ਾਂ ਨੂੰ ਸਤ ਕਰਕੇ ਸਮਝਣਾ। ਬਾਣੀ ਪੜ੍ਹਨ ਦਾ ਫਾਇਦਾ ਉਸਨੂੰ ਹੀ ਹੁੰਦਾ ਹੈ ਜੋ ਉਸਨੂੰ ਵਿਚਾਰ-ਵਿਚਾਰ ਕੇ ਪੜ੍ਹਦਾ ਹੈ ਤੇ ਸੱਚ ਮੰਨ ਕੇ ਉਸ ਅਨੁਸਾਰ ਟੁਰ ਪੈਂਦਾ ਹੈ। ਇਸ ਕਰਕੇ ਸ਼ਬਦ ਦੀ ਵਿਚਾਰ ਜ਼ਰੂਰੀ ਹੈ। ਗੁਰਬਾਣੀ ਨੂੰ ਸਮਝਣ ਵਾਸਤੇ ਅਸੀਂ ਇਸ ਪੰਕਤੀ ਨੂੰ ਪੱਲੇ ਬੰਨ ਹੀ ਲਈਏ “ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥” (ਗੁਰੂ ਗ੍ਰੰਥ ਸਾਹਿਬ, ਪੰਨਾ 594) ਜਦੋਂ ਤਕ ਸ਼ਬਦ ਦੀ ਵਿਚਾਰ ਨਹੀਂ ਕਰਾਂਗੇ ਕੇਵਲ ਦੇਖਣ ਨਾਲ ਫਾਇਦਾ ਨਹੀਂ ਮਿਲੇਗਾ। ਅਸੀਂ ਸ਼ਬਦ ਗੁਰੂ ਦੇ ਸਿਖ ਹਾਂ। ਉਹ ਸ਼ਬਦ ਗੁਰੂ ਜੀ ਕੀ ਹਨ- ਗੁਰੂ ਦਾ ਗਿਆਨ, ਉਸ ਦੀ ਵਿਚਾਰ। ਗੁਰਬਾਣੀ ਦੀ ਵਿਚਾਰ ਨੂੰ ਸਮਝਾਂਗੇ, ਉਸ ਅਨੁਸਾਰ ਟੁਰਾਂਗੇ ਤਾਂ ਅਸੀਂ ਬਦਲ ਸਕਾਂਗੇ।
ਬਾਣੀ ਦੀ ਵਿਚਾਰ ਨਹੀਂ ਕੀਤੀ ਇਸਨੂੰ ਕੇਵਲ ਤੋਤਾ ਰਟਨ ਵਾਂਗ ਪੜ੍ਹਨ ਦਾ ਮਹਾਤਮ ਸਮਝ ਲਿਆ ਤਾਂ ਹੀ ਅਗਿਆਨਤਾਵੱਸ ਕਦੀ ਅਸੀਂ ਚਲੀਏ ਕੱਟਦੇ ਹਾਂ, ਕਦੀਂ ਸੁਖਣਾ ਸੁਖਦੇ ਹਾਂ। ਸੁਖਣਾ ਸੁਖਨਾ ਵੀ ਲੈਣ ਅਤੇ ਦੇਣ ਦਾ ਹਿਸਾਬ ਹੈ। ਗੁਰੂ ਜੀ ਮੈਂ ਚਾਲ੍ਹੀ ਦਿਨ ਰੋਜ਼ ਤੁਹਾਡੇ ਕੋਲ ਆਵਾਂਗੀ ਜਾਂ ਆਵਾਂਗਾ ਤੇ ਮੇਰੀ ਤੁਸੀਂ ਇਹ ਮੁਰਾਦ ਪੂਰੀ ਕਰਨਾ ਜਾਂ ਪਹਿਲੇ ਹੀ ਸ਼ਰਤ ਲਗਾ ਲੈਂਦੇ ਹਾਂ ਕਿ ਜੇ ਮੇਰੀ ਮੁਰਾਦ ਪੂਰੀ ਕਰੋ ਤਾਂ ਮੈਂ ਫਲਾਣੀ ਜਗ੍ਹਾ ਤੇ ਜਾਂ ਆਪਣੇ ਘਰ ਅਖੰਡ ਪਾਠ ਕਰਵਾਵਾਂਗੀ ਜਾਂ ਇਤਨੇ ਦਿਨ ਮੱਥਾ ਟੇਕਣ ਆਵਾਂਗੀ ਜਾਂ ਆਵਾਂਗਾ। ਇਸ ਤਰ੍ਹਾਂ ਨਾਲ ਅਸੀਂ ਕੀ ਗੁਰੂ ਜੀ ਨੂੰ ਰਿਸ਼ਵਤ ਦੇਣਾ ਚਾਹੁੰਦੇ ਹਾਂ। ਪਰ ਇਸ ਦਾ ਨੁਕਸਾਨ ਸਾਨੂੰ ਹੀ ਭੁਗਤਣਾ ਪੈਂਦਾ ਹੈ ਅਸੀ ਆਪਣੇ ਆਪ ਨੂੰ ਬਾਣੀ ਦੇ ਸੱਚ ਅਨੁਸਾਰ ਬਦਲਦੇ ਨਹੀਂ ਤੇ ਮੁੜ-ਮੁੜ ਮੰਗਾਂ ਅਤੇ ਦੁਖਾਂ ਦੇ ਜੰਜਾਲ ਵਿੱਚ ਫੱਸੇ ਰਹਿੰਦੇ ਹਾਂ।
ਉੱਤਰ: ਉਹੀ ਧਰਮ ਅਸਲੀ ਧਰਮ ਹੈ ਜਿਸ ਨਾਲ ਸਾਡੇ ਜੀਵਨ ਵਿੱਚ ਤਬਦੀਲੀ ਆ ਜਾਏ ਵਰਨਾ ਉਹ ਕਰਮ-ਕਾਂਡ ਹੀ ਰਹੇਗਾ।
ਧਰਮ ਦੀ ਕਿਸੇ ਫਲਸਫੇ (philosophy) ਦਾ ਕੇਵਲ ਉਹੀ ਪੱਖ ਮੁਬਾਰਕ (grateful) ਹੈ ਜਾਂ ਫਾਇਦੇਮੰਦ ਹੈ, ਕੀਮਤੀ ਹੈ ਜਿਸ ਦੇ ਰਾਹੀਂ, ਸਾਡੇ ਜੀਵਨ ਵਿੱਚ ਤਬਦੀਲੀ ਆ ਜਾਏ। ਅਸੀਂ ਦੂਜਿਆਂ ਦੀਆਂ ਕਮਜ਼ੋਰੀਆਂ ਤੇ ਗਲਤੀਆਂ ਵਲ ਝਾਂਕਣ ਦੀ ਬਜਾਏ ਆਪਣੇ ਅੰਦਰ ਝਾਕੀਏ।
ਉੱਤਰ: ਅਸੀਂ ਸੋਚਦੇ ਹਾਂ ਕਿ ਇਸ “ਖਾਵਹਿ ਖਰਚਹਿ ਰਲਿ ਮਿਲਿ ਭਾਈ ॥” ਪੰਕਤੀ ਵਿੱਚ ਸ਼ਾਇਦ ਪ੍ਰਮਾਤਮਾ ਦੇ ਕਿਸੇ ਨਾਮ ਦਾ ਰਟਨ ਕਰਨ ਦੀ ਗੱਲ ਕੀਤੀ ਗਈ ਹੈ, ਤੇ ਦੂਜਿਆਂ ਨੂੰ ਵੀ ਉਹ ਨਾਮ ਦੇਣਾ ਹੈ ਤੇ ਆਪ ਵੀ ਜਪਣਾ ਹੈ। ਨਹੀਂ!!!!
ਗੁਰਮਤਿ ਇਕ ਅਮਲੀ ਮਾਰਗ ਹੈ ਤੇ ਸਾਰੀ ਦੁਨੀਆ ਵਿੱਚ ਵਿਕੋਲਿਤਰਾ ਹੈ। ਇਸ ਪੰਕਤੀ ਦੇ ਰਾਹੀਂ ਸਮਝਾਇਆ ਗਿਆ ਹੈ ਕਿ ਕਿਸੇ ਮਨੁੱਖ ਨੂੰ ਸੱਚਾ ਰਾਹ ਸਮਝ ਆਉਂਦਾ ਹੈ ਤੇ ਜੇ ਕੇਵਲ ਉਸਨੂੰ ਆਪਣੇ ਆਪ ਵਿੱਚ ਹੀ ਜਿਊਂਦਾ ਰਵ੍ਹੇ ਤਾਂ ਉਸਨੂੰ ਹਉਮੈ ਆ ਸਕਦੀ ਹੈ, ਉਸਨੂੰ ਹੰਕਾਰ ਹੋ ਸਕਦਾ ਹੈ ਕਿ ਮੈਂ ਧਰਮੀ ਹਾਂ ਤੇ ਉਹ ਆਪਣੇ ਆਪ ਨੂੰ ਆਸਤਕ ਸਮਝਣ ਲਗ ਪਵੇਗਾ। ਦੂਸਰਿਆਂ ਨੂੰ ਨਾਸਤਕ ਸਮਝਦਾ ਰਹੇਗਾ। ਇਹ ਤੇ ਉਲਟਾ ਨੁਕਸਾਨ ਹੋ ਗਿਆ। ਇਹ ਤਾਂ ਇਸ ਸੱਚੇ ਮਾਰਗ ਤੇ ਚਲਣਾ ਚਾਹ ਰਿਹਾ ਸੀ ਪਰ ਇਸਨੇ ਤਾਂ ਝੂਠ ਅਤੇ ਹਉਮੈ ਦਾ ਪੁਲੰਦਾ ਆਪਣੇ ਸਿਰ ਤੇ ਬੰਨ ਲਿਆ ਕਿ ਮੈਂ ਆਸਤਕ ਹਾਂ।
“ਖਾਵਹਿ ਖਰਚਹਿ ਰਲਿ ਮਿਲਿ ਭਾਈ ॥” ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਜਿਸ ਮਨੁੱਖ ਨੂੰ ਸਹੀ ਮਾਇਨੇ ਵਿੱਚ ਚੰਗੇ ਗੁਣ ਸਮਝ ਆ ਜਾਂਦੇ ਹਨ ਉਹ ਦੂਸਰਿਆਂ ਨਾਲ ਉਨ੍ਹਾਂ ਦੀ ਸਾਂਝ ਕਰਦਾ ਹੈ। ਜਿਵੇਂ ਕਿ ਕੋਈ ਕਿਸਾਨ ਚੰਗੀ ਖੇਤੀ ਦੇ ਬੀਜ ਪਾਕੇ ਆਪਣੀ ਚੰਗੀ ਫਸਲ ਨੂੰ ਮਾਣਦਾ ਹੈ ਤਾਂ ਦੂਸਰਿਆਂ ਨੂੰ ਵੀ ਚੰਗੀ ਖੇਤੀ ਦੇ ਬੀਜ ਦਿੰਦਾ ਹੈ ਕਿ ਤੁਸੀ ਵੀ ਬੀਜੋ ਤੇ ਚੰਗੀ ਫਸਲ ਦਾ ਆਨੰਦ ਮਾਣੋ। ਉਸੀ ਤਰ੍ਹਾਂ ਗੁਰਮਤਿ ਦਾ ਰਾਹ ਜਿਸ ਕਿਸੀ ਨੂੰ ਸਮਝ ਆ ਜਾਏ ਉਹ ਕਿਸੀ ਕੋਨੇ ਵਿੱਚ ਬੈਠ ਕੇ ਚੋਕੜਾ ਮਾਰ ਕੇ ਇਕ ਲਫਜ਼ ਦਾ ਰਟਨ ਕਰਦਾ ਹੋਇਆ ਸਮਾਧੀ ਨਹੀਂ ਲਗਾਂਦਾ ਸਗੋਂ ਆਪਣੇ ਜੀਵਨ ਦੇ ਕੀਮਤੀ ਸਮੇਂ ਵਿੱਚ ਲੋਕਾਂ ਨਾਲ ਗੁਣਾਂ ਦੀ ਸਾਂਝ ਕਰਦਾ ਹੈ ਤੇ ਸੱਚ ਦੀ ਵਿਚਾਰ ਕਰਦਾ ਹੈ।
ਉੱਤਰ: ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਪ੍ਰਮਾਤਮਾ ਦੀਆਂ ਵਡਿਆਈਆਂ, ਉਸਦੀ ਉਸਤਤ ਇਸ ਕਰਕੇ ਨਾ ਕਰ ਕਿ ਸ਼ਾਇਦ ਉਹ ਭੁੱਖਾ ਹੈ ਤੇਰੀ ਉਸਤਤ ਦਾ। ਉਹ ਸੰਪੂਰਨ ਹੈ ਤੇ ਜੋ ਸੰਪੂਰਨ ਹੋਵੇ, ਉਸਨੂੰ ਕਿਸੇ ਦੀ ਉਪਮਾ ਦੀ ਲੋੜ ਨਹੀਂ ਹੁੰਦੀ। ਉਹ ਬੇਅੰਤ ਹੈ ਤੇ ਜੇ ਉਸਨੂੰ ਤੇਰੀ ਉਪਮਾ ਦੀ ਲੋੜ ਨਹੀਂ ਤਾਂ ਉਸ ਦੀਆਂ ਵਡਿਆਈਆਂ ਦੀ ਵਿਚਾਰ, ਉਸਦੀ ਵਾਹ-ਵਾਹ ਕਰਨ ਵਾਸਤੇ ਨਾ ਕਰ। ਉਸ ਦੀ ਵਿਚਾਰ ਇਸ ਕਰਕੇ ਕਰ ਕਿ ਉਸਦੇ (ਰੱਬ ਜੀ ਦੇ) ਗੁਣ ਤੇਰੇ ਵਿੱਚ ਆ ਜਾਣ। ਰੱਬ ਜੀ ਨਿਰਵੈਰ ਹਨ ਤੇ ਤੂੰ ਨਿਰਵੈਰ ਬਣ, ਲੋਕਾਂ ਨਾਲ ਵੈਰ ਕਮਾਣਾ ਛੱਡ ਦੇ। ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ (ਗੁਰੂ ਗ੍ਰੰਥ ਸਾਹਿਬ, ਪੰਨਾ 784) ਪਰ ਅਸੀਂ ਤੇ ਪੜ੍ਹ ਕੇ ਫਿਕੇ ਹੀ ਰਹਿੰਦੇ ਹਾਂ, ਫਿੱਕਾ ਤੇ ਕੌੜਾ ਹੀ ਬੋਲਦੇ ਰਹਿੰਦੇ ਹਾਂ। ਜੇ ਰੱਬ ਜੀ ਮਿੱਠਬੋਲੜਾ ਤਾਂ ਸਾਨੂੰ ਵੀ ਰੱਬ ਜੀ ਦਾ ਇਹ ਗੁਣ ਆਪਣੇ ਜੀਵਨ ਵਿਚ ਜਿਊਣਾ ਚਾਹੀਦਾ ਹੈ।
ਨੋਟ: ਹੋਰ ਸਪਸ਼ਟ ਉਤਰ ਲਈ ਪੁਸਤਕ “ਰੱਬੀ ਗੁਣ” ਪੜ ਸਕਦੇ ਹੋ ਜੀ।
ਉੱਤਰ: ਮੌਤ ਤੋਂ ਬਾਦ ਗੁਰਮਤ ਅਨੁਸਾਰ ਬਾਣੀ ਪੜ੍ਹਨ ਜਾਂ ਕੀਰਤਨ ਕਰਨ ਦਾ ਇਹੀ ਭਾਵ ਹੈ ਕਿ ਭਾਣਾ ਮੰਨਣਾ ਆ ਜਾਏ ਸਾਰੇ ਜਿਤਨੇ ਮਨੁੱਖ ਇਸ ਧਰਤੀ ਤੇ ਆਏ ਹਨ ਸਭ ਨੇ ਜਾਣਾ ਹੈ।
ਅਸੀਂ ਬਾਣੀ ਜਾਂ ਕੀਰਤਨ ਇਸ ਕਰਕੇ ਨਹੀਂ ਕਰਦੇ ਕਿ ਮਰਨ ਵਾਲੇ ਪ੍ਰਾਣੀ ਨੂੰ ਸ੍ਵਰਗ ਮਿਲ ਜਾਏਗਾ ਜਾਂ ਉਸ ਦੀ ਮੁਕਤੀ ਹੋ ਜਾਏਗੀ। ਉਸਦੀ ਮੁਕਤੀ ਵਾਸਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ। ਜੇ ਇਸ ਤਰ੍ਹਾਂ ਹੁੰਦਾ ਹੋਏ ਤੇ ਫਿਰ ਮਨੁੱਖਤਾ ਬੁਰੇ ਕੰਮਾ ਵਲ ਵੱਧ ਜਾਏਗੀ, ਮਨੁੱਖ ਹਰ ਭੈੜੇ ਤੋਂ ਭੈੜਾ ਕੰਮ ਕਰੇਗਾ ਕਿਉਂਕਿ ਉਸਨੂੰ ਪਤਾ ਹੈ ਮੇਰੇ ਮਰਨ ਤੋਂ ਬਾਦ ਇਸ ਤਰ੍ਹਾਂ ਪਾਠ ਕਰਾ ਲਏ ਜਾਣਗੇ ਤਾਂ ਮੈਂ ਕੀਤੇ ਪਾਪਾਂ ਤੋਂ ਛੁੱਟ ਜਾਵਾਂਗਾ, ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਹੈ।
ਉੱਤਰ: ਮੈਂ ਐਸਾ ਸਵਾਲ ਕਰਨ ਵਾਲਿਆਂ ਦੀ ਬਿਰਤੀ ਦਾ ਅੰਦਾਜ਼ਾ ਲਗਾਂਦਾ ਹਾਂ ਕਿ ਇਹ ਪੁਲਿਸ ਤੋਂ ਡਰ ਕੇ ਜਾਂ ਨਰਕ ਵਿੱਚ ਜਾਣ ਦੇ ਡਰ ਤੋਂ ਡਰ ਕੇ ਚੰਗਾ ਕੰਮ ਕਰ ਰਹੇ ਸਨ ਦਰਅਸਲ ਅਸੀਂ ਮਾੜਾ ਕੰਮ ਇਸ ਕਰਕੇ ਨਹੀਂ ਕਰਦੇ ਕਿ ਪਕੜੇ ਜਾਣ ਦਾ ਡਰ ਹੈ। ਜੇ ਪਕੜੇ ਜਾਣ ਦਾ ਡਰ ਨਾ ਹੋਵੇ ਤਾਂ ਫਿਰ ਸਾਡੇ ਅੰਦਰ ਸਾਡੀ ਚਮੜੀ ਹੇਠਾਂ ਸ਼ੈਤਾਨ ਬੈਠਾ ਹੋਇਆ ਹੈ ਜਿਹੜਾ ਇਕ ਦਮ ਨਿਕਲ ਆਉਂਦਾ ਹੈ। ਪਰ ਜਿਸ ਮਨੁਖ ਨੂੰ ਠੀਕ ਸਮਝ ਆ ਜਾਂਦਾ ਹੈ ਉਹ ਕਹਿੰਦਾ ਹੈ ਕਿ ਮੈਨੂੰ ਕੋਈ ਲੋੜ ਨਹੀਂ ਫੜੋ ਜਾਂ ਨਾ ਫੜੋ ਮੈਨੂੰ ਗੁਲਾਬ ਦੀ ਤਰ੍ਹਾਂ ਖਿੜਨਾ ਤੇ ਖੁਸ਼ਬੂ ਖਿਲਾਰਨਾ ਹੀ ਆਉਂਦਾ ਹੈ। ਗੁਲਾਬ ਕਿਸੀ ਲਾਲਚ ਜਾਂ ਸੁਆਰਥ ਲਈ ਖੁਸ਼ਬੂ ਨਹੀਂ ਖਿਲਾਰਦਾ।
ਜਿਸਨੂੰ ਸਮਝ ਆ ਜਾਂਦੀ ਹੈ ਉਹ ਕਹਿੰਦਾ ਹੈ ਕਿ ਸਾਰੀ ਦੁਨੀਆ ਦੀ ਸਰਬ ਉਚ ਸ਼ਕਤੀ ਵੀ ਭਾਵੇਂ ਮੇਰੇ ਨਾਲ ਕਿਉਂ ਨਾ ਹੋਵੇ ਤੇ ਮੈਨੂੰ ਕਹੇ ਕਿ ਮਾੜਾ ਕੰਮ ਕਰ ਲੈ ਤਾਂ ਵੀ ਮੈਂ ਨਹੀਂ ਕਰਨਾ ਕਿਉਂਕਿ ਉਹ ਕਰਨ ਨਾਲ ਮੇਰਾ ਮਨ ਅਸ਼ਾਂਤ ਹੁੰਦਾ ਹੈ। ਜਿਹੜੇ ਅੰਦਰੋਂ ਸਹੀ ਮਾਇਨੇ ’ਚ ਸੱਚ ਨਾਲ ਜੁੜੇ ਰਹਿੰਦੇ ਹਨ ਉਹ ਸ਼ਾਂਤ ਚਿਤ ਵਾਲਾ ਜੀਵਨ ਪ੍ਰਾਪਤ ਕਰਦੇ ਹਨ ਕਿਉਂਕਿ ਉਹ ਰੱਬ ਨਾਲ ਇਕ-ਮਿਕ ਹੋ ਜਾਂਦੇ ਹਨ।
ਉੱਤਰ : ਅਕਾਲ ਤਖ਼ਤ ਦੀ ਰਹਿਤ ਮਰਿਆਦਾ ਅਨੁਸਾਰ ਇਕ ਦੂਸਰੇ ਨੂੰ ਮਿਲਣ ਵਕਤ “ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥” ਬੁਲਾਉਣ ਪਿੱਛੇ ਇਹੀ ਸਿਖਾਉਣ ਦਾ ਜਤਨ ਹੈ ਕਿ ਤੁਹਾਡੇ ਮੇਰੇ ਵਿਚਕਾਰ ਜੋ ਵੀ ਪ੍ਰਾਪਤੀ ਹੈ, ਜੋ ਕੁਝ ਵੀ ਜਿੱਤ ਜਾਂ ਉਪਲਬਦੀ ਹੈ ਅਮੀਰੀ ਦੀ, ਸੁੰਦਰਤਾ ਦੀ, ਜਾਂ ਗਿਆਨ ਦੀ ਇਹ ਸਭ ਕੁਝ ਰੱਬ ਜੀ ਦਾ ਹੈ ਇਸ ਵਿਚ ਮੇਰਾ ਕੁਝ ਵੀ ਨਹੀਂ। ਇਹ ਹਿਦਾਇਤ ਇਸ ਕਰਕੇ ਕੀਤੀ ਗਈ ਹੈ ਕਿ ਮਨੁਖ ਬਰਾਬਰਤਾ ਸਿੱਖੇ, ਇਹ ਸਮਝੇ ਕਿ ਸਭ ਵਿਚ ਰੱਬ ਜੀ ਵਸਦੇ ਹਨ, ਕੋਈ ਉੱਚਾ ਜਾਂ ਨੀਵਾਂ ਨਹੀਂ।
ਉੱਤਰ : ਗੁਰਬਾਣੀ ਦਾ ਫੁਰਮਾਨ ਹੈ “ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥” (ਗੁਰੂ ਗ੍ਰੰਥ ਸਾਹਿਬ, ਪੰਨਾ 85) ਐਸੀ ਸੱਚ ਦੀ ਸੰਗਤ ਮਿਲ ਜਾਏ ਜਿਸ ਵਿੱਚ ਬੈਠ ਕੇ ਮੈਨੂੰ ਮੇਰੀਆਂ ਕਰਨੀਆਂ ਬਾਰੇ ਸਮਝ ਆ ਜਾਏ ਕਿ ਮੈਂ ਗ਼ਲਤ ਕਿਥੋਂ ਹਾਂ। “ਜੇ ਵਡ ਭਾਗ ਹੋਵਹਿ ਵਡ ਮੇਰੇ ਜਨ ਮਿਲਦਿਆ ਢਿਲ ਨ ਲਾਈਐ ॥” (ਗੁਰੂ ਗ੍ਰੰਥ ਸਾਹਿਬ, ਪੰਨਾ 881) ਫਿਰ ਮੈਂ ਦੇਰੀ ਨਹੀਂ ਕਰਾਂਗਾ, ਮੈਂ ਸੱਚ ਦੀ ਸੰਗਤ ਕਰਾਂਗਾ ਕਿਉਂਕਿ ਮੈਂ ਜਾਗਰੁਕ ਹੋਣਾ ਚਾਹੁੰਦਾ ਹਾਂ। ਮੈਂ ਦੁਨੀਆਂ ਦੀਆਂ ਸਭ ਵਸਤਾਂ ਨੂੰ ਮਾਣਾ ਪਰ ਆਪਣੇ ਅਵਗੁਣਾਂ ਨੂੰ ਪਛਾਣ ਕੇ ਜਾਗ ਪਵਾਂ ਤੇ ਗੁਣ ਭਰਪੂਰ ਜੀਵਨ ਜਿਊਣ ਦਾ ਉਪਰਾਲਾ ਕਰਾਂ, ਬਸ ਇਹੀ ਗੁਰਮਤ ਸਿਖਾਣਾ ਚਾਹੁੰਦੀ ਹੈ ਤੇ ਇਸੀ ਨੂੰ ਸਫਲ ਜੀਵਨ ਕਹਿੰਦੇ ਹਨ।
ਉੱਤਰ : ਸ਼ਬਦ ਨੂੰ ਸਮਝਣ ਵਾਸਤੇ ਸਾਨੂੰ ਉਸਦੇ ‘ਰਹਾਉ’ ਨੂੰ ਪਹਿਲਾਂ ਸਮਝਣਾ ਅਤਿ ਜ਼ਰੂਰੀ ਹੈ। ਰਹਾਉ ਭਾਵ ਠਹਿਰੋ, ਵਿਚਾਰ ਕੇ ਪੜੋ। ਅਸੀਂ ਜਦੋਂ ਹੁਕਮਨਾਮਾ ਲੈਂਦੇ ਹਾਂ ਤਾਂ ਵੀ ਅਸੀਂ ਸ਼ਬਦ ਦੀ ਪਹਿਲੀ ਪੰਕਤੀ ਨੂੰ ਦੋ ਵਾਰੀ ਦੁਹਰਾ ਲੈਂਦੇ ਹਾਂ ਜਾਂ ਆਖਿਰੀ ਪੰਕਤੀ ਨੂੰ ਦੋ ਵਾਰੀ ਪੜ੍ਹ ਲੈਂਦੇ ਹਾਂ ਜਦਕਿ ਸਾਰੇ ਸ਼ਬਦ ਦਾ ਸਾਰ, ਉਸਦਾ ਭਾਵ ਅਰਥ ਰਹਾਉ ਵਿੱਚ ਹੁੰਦਾ ਹੈ।
ਜੇ ਸਮਝ-ਸਮਝ ਕੇ ਪੜਾਂਗੇ ਤਾਂ ਪਤਾ ਲਗੇਗਾ ਕਿ ਮੈਂ ਪਹਿਲਾਂ ਰਹਾਉ ਨੂੰ ਸਮਝ ਲਵਾਂ ਫਿਰ ਸਾਰਾ ਸ਼ਬਦ ਸਮਝ ਆ ਜਾਏਗਾ। ਕਈ ਜਗਾ ਰਹਾਉ ਅਤੇ ਬਾਕੀ ਸਾਰੇ ਸ਼ਬਦ ਦੇ ਪਦੇ ਰਹਾਉ ਨਾਲ ਮੇਲ ਖਾਂਦੇ ਹਨ ਪਰ ਕਈ ਜਗਾ ਐਸੇ ਸ਼ਬਦ ਵੀ ਮਿਲਦੇ ਹਨ ਜਿਨ੍ਹਾਂ ਦੇ ਰਹਾਉ ਵਿੱਚ ਗੁਰੂ ਸਾਹਿਬ ਆਪਣੀ ਮੱਤ ਰੱਖਦੇ ਹਨ ਤੇ ਬਾਕੀ ਸਾਰੇ ਪਦੇ ਦੁਨਿਆਵੀ ਪ੍ਰਚਲਿਤ ਮੱਤ ਨੂੰ ਰੱਦ ਕਰਦੇ ਹਨ ਤੇ ਆਪਣੀ ਗੱਲ ਰਹਾਉ ਵਿੱਚ ਰੱਖ ਦਿੰਦੇ ਹਨ।
ਕਈ ਲੋਕੀ ਇਹ ਕਹਿੰਦੇ ਹਨ ਕਿ ਰਹਾਉ ਨੂੰ ਸਮਝਣਾ ਚੁੰਚ ਗਿਆਨ ਹੈ। ਜੇਕਰ ਅਸੀਂ ਸ਼ਬਦ ਦੇ ਭਾਵ ਅਰਥਾਂ ਨੂੰ ਆਪਣੇ ਜੀਵਨ ਵਿਚ ਅਮਲੀ ਤੌਰ ਤੇ ਨਾ ਜੀਵੀਏ ਤਾਂ ਰਹਾਉ ਦੀ ਵਿਚਾਰ ਚੁੰਚ ਗਿਆਨ ਬਣ ਸਕਦੀ ਹੈ ਪਰ ਇਸਦੇ ਰਾਹੀਂ ਹੀ ਅਸੀਂ ਗੁਰਬਾਣੀ ਵਿੱਚੋਂ ਗੁਝੇ ਭੇਦ ਲੱਭਦੇ ਹਾਂ, ਸਹੀ ਅਰਥ ਲੱਭਦੇ ਹਾਂ ਤਾਂ ਕਿ ਉਨ੍ਹਾਂ ਅਨੁਸਾਰ ਸਹੀ ਮਾਰਗ ਤੇ ਟੁਰ ਸਕੀਏ।
ਉੱਤਰ : ਬਿਬੇਕ ਬੁੱਧੀ ਨੂੰ ਹੀ ਆਮਤੌਰ ਤੇ ਤੀਜਾ ਨੇਤਰ, ਕੁੰਡਲੀ ਜਾਗ ਪਈ, ਦਸਮ ਦੁਆਰ ਖੁਲ ਗਿਆ ਇਤਿਆਦਿ ਕਿਹਾ ਜਾਂਦਾ ਹੈ। ਗੁਰਮਤ ਅਨੁਸਾਰ ਬਿਬੇਕ ਬੁੱਧੀ, ਗੁਰੂ ਦੀ ਮੱਤ, ਸੱਚ ਦਾ ਗਿਆਨ ਲੈਣ ਨੂੰ ਕਿਹਾ ਗਿਆ ਹੈ। ਬਿਬੇਕ ਬੁੱਧੀ ਮਿਲ ਜਾਂਦੀ ਹੈ ਤਾਂ ਮਨੁੱਖ ਜਾਗ ਪੈਂਦਾ ਹੈ, ਜਾਗਰੁਕਤਾ ਆ ਜਾਂਦੀ ਹੈ। ਇਸ ਨੂੰ ਗੁਰਮਤਿ ਵਿੱਚ ਗਿਆਨ ਮਿਲਣਾ, ਬਿਬੇਕ ਬੁੱਧੀ ਆ ਜਾਣੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਨਹੀਂ ਹੈ ਕਿ ਇੱਕ ਮਨੁੱਖ ਦਰਖਤ ਥੱਲੇ ਬੈਠਾ ਤੇ ਅਚਾਨਕ ਰਾਤੋ-ਰਾਤ ਉਸਨੂੰ ਗਿਆਨ ਪ੍ਰਾਪਤ ਹੋ ਗਿਆ।
ਉੱਤਰ : ਗੁਰਮਤਿ ਅਨੁਸਾਰ ਮੱਥਾ ਟੇਕਣ ਦਾ ਜੋ ਸਿਧਾਂਤ ਹੈ, ਉਹ ਪ੍ਰਚਲਤ ਵਿਚਾਰਧਾਰਾਵਾਂ ਨਾਲੋਂ ਬਿਲਕੁਲ ਵੱਖਰਾ, ਵਿਕੋਲਿਤਰਾ ਅਤੇ ਨਿਵੇਕਲਾ ਹੈ।
ਗੁਰਮਤ ਭਾਵ ਸੱਚ ਦੀ ਵਿਚਾਰਧਾਰਾ ਅਨੁਸਾਰ ਮੱਥਾ ਟੇਕਣ ਦਾ ਮਤਲਬ ਰੱਬ ਜੀ ਨੂੰ ਮੱਥਾ ਟੇਕਣਾ ਨਹੀਂ ਹੈ। ਗੁਰਮਤ ਇਹ ਨਹੀਂ ਕਹਿੰਦੀ ਕਿ ਰੱਬ ਜੀ ਨੂੰ ਕਿਸੀ ਖਾਸ ਪਾਸੇ ਜਾਂ ਕਿਸੀ ਖਾਸ ਦਿਸ਼ਾ ਵਿਚ ਮੱਥਾ ਟੇਕੋ। ਸਗੋਂ ਗੁਰਮਤ ਤਾਂ ਇਹ ਸਮਝਾਉਂਦੀ ਹੈ ਕਿ ਸਤਿਗੁਰ ਦੇ ਰਾਹੀਂ, ਸੱਚ ਦੇ ਅੱਗੇ ਆਪਣੀ ਮੱਤ ਨੂੰ ਸਮਰਪਤ ਕਰ ਕੇ ਰੱਬ ਜੀ ਨੂੰ ਹਾਜ਼ਰ-ਨਾਜ਼ਰ ਸਮਝੋ। ਅਸੀਂ ਤਾਂ ਸ਼ਬਦ ਗੁਰੂ ਭਾਵ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਵਿਚ ਜੋ ਸੱਚ ਦੀ ਵਿਚਾਰ ਹੈ ਉਸ ਅੱਗੇ ਆਪਾ ਸਮਰਪਣ ਕਰਦੇ ਹਾਂ। ਜਦੋਂ ਅਸੀਂ ਗੁਰੂ ਅੱਗੇ ਆਪਾ ਸਮਰਪਣ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ, ਮੇਰੀ ਮਤ ਥੋੜੀ ਹੈ, ਤੁਸੀਂ ਮੈਨੂੰ ਮਤ ਦਿਓ। “ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥” (ਗੁਰੂ ਗ੍ਰੰਥ ਸਾਹਿਬ, ਪੰਨਾ 881) ਭਾਵ ਮੈਨੂੰ ਥੋੜੀ ਅਕਲ ਹੈ ਤੇ ਤੁਹਾਨੂੰ ਜ਼ਿਆਦਾ ਹੈ ਇਸ ਕਰਕੇ ਮੈਂ ਆਪਣੀ ਮਤ ਸਮਰਪਤ ਕਰਦਾ ਹਾਂ। “ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ ਬੂਝਿ ਸੁਖੁ ਪਾਈਐ ਰੇ ॥” (ਗੁਰੂ ਗ੍ਰੰਥ ਸਾਹਿਬ, ਪੰਨਾ 209)
ਪਰ ਅਸੀਂ ਇਸ ਤਰ੍ਹਾਂ ਕਰ ਨਹੀਂ ਪਾਉਂਦੇ। ਅਸੀਂ ਸੋਚ ਰਹੇ ਹਾਂ ਕਿ ਮਨ ਦੀ ਮਤ ਮੈਂ ਵਾਪਿਸ ਲੈ ਜਾਣੀ ਹੈ ਤੇ ਗੁਰੂ ਪਾਤਸ਼ਾਹ ਤੁਸੀ ਮੈਨੂੰ ਅਮੀਰੀ, ਦੁਨਿਆਵੀ ਸੁਖ ਦਿਉ ਤਾਂ ਮੈਨੂੰ ਸੁਖ ਮਿਲ ਜਾਏਗਾ ਪਰ ਸਾਨੂੰ ਸੁਖ ਮਿਲ ਨਹੀਂ ਰਿਹਾ ਹੈ। ਗੁਰਮਤਿ ਅਨੁਸਾਰ ਮੱਥਾ ਟੇਕਣ ਦੇ ਭਾਵ ਨੂੰ ਸਮਝ ਲਵਾਂਗੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਪੂਰਾ ਕਰਾਂਗੇ ਪਰ ਨਾਲ-ਹੀ-ਨਾਲ ਜਦੋਂ ਮੱਥਾ ਟੇਕਾਂਗੇ ਤਾਂ ਜਾਚਨਾ ਕਰਾਂਗੇ ਕਿ ਗੁਰੂ ਜੀ ਤੁਸੀ ਮੈਨੂੰ ਆਪਣੀ ਮੱਤ ਦਿਓ, ਮੈਂ ਆਪਣੀ ਮੱਤ ਛੱਡ ਦਿੱਤੀ ਹੈ।
ਨੋਟ: ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਲਈ “ਵਿਰਾਸਤ” ਪੁਸਤਕ ਪੜ੍ਹ ਸਕਦੇ ਹੋ ਜੀ।)
ਉੱਤਰ : ਗੁਰੂ ਘਰ ਵਿੱਚ ਸੇਵਾ ਦਾ ਮਤਲਬ ਬਰਾਬਰਤਾ ਸਿਖਾਣਾ ਹੈ। ਸਰੋਵਰ ਦਾ ਮਤਲਬ ਬਰਾਬਰਤਾ ਸਿਖਾਣਾ ਹੈ, ਜ਼ਾਤ-ਪਾਤ ਨੂੰ ਖ਼ਤਮ ਕਰਨਾ ਹੈ ਗੁਰੂ ਸਾਹਿਬ ਕਹਿੰਦੇ ਹਨ ਸੇਵਾ ਕਰੋਗੇ ਤਾਂ ਬਰਾਬਰਤਾ ਅਤੇ ਨਿਮਰਤਾ ਸਮਝ ਆ ਜਾਏਗੀ। ਲੰਗਰ ਵਰਤਾਏਂਗਾ ਸਭ ਨਾਲ ਇਕੋ ਜਿਹਾ ਵਿਹਾਰ ਕਰੇਂਗਾ। ਗਿਆਨ ਲੈਣ ਤੋਂ ਬਿਨਾ ਜੋ ਸੇਵਾ ਕਰਦੇ ਹਾਂ ਉਸ ਵਿੱਚ ਸਾਡੀ ਹਉਮੈ ਰਹਿੰਦੀ ਹੈ ਜੇ ਅਸੀਂ ਸਭ ਨਾਲ ਬਰਾਬਰਤਾ ਦੇਖਦੇ ਹੋਏ ਸੇਵਾ ਕਰਾਂਗੇ, ਲੰਗਰ ਵਰਤਾਵਾਂਗੇ ਤਾਂ ਸਾਨੂੰ ਸਹੀ ਅਰਥਾਂ ਵਿਚ ਲੰਗਰ ਦਾ ਭਾਵ ਸਮਝ ਆ ਜਾਵੇਗਾ। ਪਰ ਜੇ ਸਾਡਾ ਮਾਣ ਹੰਕਾਰ ਖ਼ਤਮ ਨਹੀਂ ਹੋਇਆ ਤਾਂ ਸੇਵਾ ਕਰਨਾ ਕੇਵਲ ਇਕ ਕਰਮਕਾਂਡ ਬਣ ਕੇ ਰਹਿ ਜਾਵੇਗਾ।
ਲੰਗਰ, ਜੋੜੇ, ਯਾਤਰੀਆਂ ਨੂੰ ਠਹਿਰਾਣਾ, ਕਥਾ-ਕੀਰਤਨ ਦੇ ਪ੍ਰਬੰਧ, ਸਫਾਈ ਆਦਿ ਸੇਵਾਵਾਂ ਗੁਰਦੁਆਰਿਆਂ ਵਿਚ ਰੋਜ਼ਾਨਾ ਅਤੇ ਧਾਰਮਕ ਇਕੱਠ ਵਿਚ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਸਭ ਦੇ ਪਿੱਛੇ ਗੁਰਮਤ ਦ੍ਰਿੜ ਕਰਾਉਣ ਦਾ ਹੀ ਉਪਰਾਲਾ ਹੁੰਦਾ ਹੈ। ਇਹ ਸਭ ਸੇਵਾਵਾਂ ਕਰਦਿਆਂ ਸਰਬਤ ਦਾ ਭਲਾ, ਮਿਠਾਸ, ਨਿਮਰਤਾ, ਆਦਿ ਗੁਣ ਸਿੱਖਣੇ ਚਾਹੀਦੇ ਹਨ। ਗੁਰੁ ਦੀ ਗੱਲ ਨੂੰ ਆਤਮਕ ਤਲ ਤੇ ਸੁਣਨਾ ਅਤੇ ਮੰਨਣਾ ਅਤਿ ਜ਼ਰੂਰੀ ਹੈ, ਜਿਸ ਰਾਹੀਂ ਸਮਾਜਕ ਭਲੇ ਲਈ ਬਿਰਤੀ ਬਣਾਉਣੀ ਹੈ। ਜੇ ਕਰ ਅਸੀਂ ਇਹ ਸਭ ਸੇਵਾਵਾਂ ਕਰੀਏ ਪਰ ਗੁਰਮਤ ਅਨੁਸਾਰ ਅਮਲੀ ਜੀਵਨੀ ਵਾਲੇ, ਚੰਗੇ ਗੁਣਾਂ ਵਾਲੇ ਆਦਰਸ਼ ਮਨੁੱਖ ਨਾ ਬਣੀਏ ਤਾਂ ਐਸੀਆਂ ਸੇਵਾਵਾਂ ਸਾਰੀ ਦੁਨੀਆ ਵਿਚ ਭਾਵੇਂ ਕੋਈ ਵੀ ਮਜ਼੍ਹਬ ਜਾਂ ਫਿਰਕਾ ਕਰਦਾ ਹੋਵੇ, ਗੁਰਮਤ ਅਨੁਸਾਰ ਸੇਵਾ ਦੀ ਕਸਵੱਟੀ ਤੇ ਪੂਰੇ ਨਹੀਂ ਉਤਰਦੇ।
ਨੋਟ: ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਲਈ “ਵਿਰਾਸਤ” ਪੁਸਤਕ ਪੜ੍ਹ ਸਕਦੇ ਹੋ ਜੀ।
ਉਤਰ : ਪਾਰ + ਬ੍ਰਹਮ, “ਪਾਰ” ਦਾ ਅਰਥ ਹੈ “ਪਰੇ” ਅਤੇ “ਬ੍ਰਹਮ” ਦਾ ਅਰਥ ਹੈ “ਰੱਬ” ਜਿਸ ਨੇ ਇਹ ਬ੍ਰਹਿਮੰਡ ਸਾਜਿਆ ਹੈ। ਜਗਤ ਤੋਂ ਪਰੇ (ਇਸ ਦਾ ਭਾਵ ਸ੍ਰਿਸ਼ਟੀ ਤੋਂ ਪਰੇ ਨਹੀਂ ਲੈਣਾ ਬਲਕਿ ਇਸ ਦੁਨੀਆ ਵਿੱਚ ਜੋ ਰੋਗ ਆਧੀ, ਬਿਆਧੀ, ਉਪਾਧੀ ਜਾਂ ਰਜੋ, ਤਮੋ, ਸਤੋ, ਮਾਇਆ ਰੂਪ ਵਿੱਚ ਵਾਪਰ ਰਹੇ ਹਨ, ਉਨ੍ਹਾਂ ਰੋਗਾਂ ਦੇ ਸੰਸਾਰ ਸਮੁੰਦਰ ਵਾਲੇ ਜਗਤ ਤੋਂ ਪਰੇ ਭਾਵ ਇਹ ਰੋਗ ਉਸ (ਪਾਰਬ੍ਰਹਮ) ਨੂੰ ਵਾਪਰਦੇ ਨਹੀਂ ਹਨ।
ਉੱਤਰ : “ਰਾਮ” ਦਾ ਭਾਵ ਅਰਥ ਹੈ ਰਮਿਆ ਹੋਇਆ, ਭਾਵ ਰੱਬ ਜੀ, ਸਤਿਗੁਰ (ਸੱਚਾ ਗਿਆਨ)। “ਕਾਰ” ਦਾ ਅਰਥ ਹੈ ਲਕੀਰ । ਇੱਥੇ ਰਾਮ ਦੇ “ਮ” ਨੂੰ ਔਂਕੜ ਨਹੀਂ ਹੈ ਭਾਵ ਇਹ ਨਾਂਵ ਨਹੀਂ ਹੈ, ਨਾ ਹੀ ਇਕ ਵਚਨ ਹੈ। ਇਸ ਲਈ ਇਸ ਦਾ ਭਾਵ ਸਭ ਜਗ੍ਹਾ “ਹਾਜ਼ਰ ਨਾਜ਼ਰ ਰੱਬ ਜੀ” ਹੈ। ਇਸ ਕਰਕੇ ਇਸ ਦਾ ਅਰਥ “ਰੱਬ ਦੀ ਕਾਰ” ਲੈਣਾ ਹੈ ਭਾਵ ਰੱਬ ਦੀ ਹਾਜ਼ਰ ਨਾਜ਼ਰਤਾ । (ਕਈ ਸੱਜਣ ਇਸ ਦਾ ਅਰਥ ਉਹ “ਕਾਰ” (ਲਕੀਰ) ਸਮਝ ਲੈਂਦੇ ਹਨ ਜੋ ਰਮਾਇਣ ਦੇ ਮੁਤਾਬਕ ਲਛਮਣ ਨੇ ਸੀਤਾ ਦੇ ਹਰਨ ਹੋਣ ਤੋਂ ਪਹਿਲਾਂ ਸੀਤਾ ਨੂੰ ਸੁਚੇਤ ਕਰਨ ਵਾਸਤੇ ਖਿੱਚੀ ਸੀ ਪਰ ਸਮਝਨਾ ਹੈ ਕਿ ਉਹ ਲਕੀਰ ਲਛਮਣ ਜੀ ਵੱਲੋਂ ਖਿੱਚੀ ਗਈ ਸੀ ਨਾ ਕਿ ਰਾਮ ਜੀ ਵੱਲੋਂ ਕਿਉਂਕਿ ਰਾਮ ਜੀ ਤਾਂ ਉੱਥੇ ਮੌਜੂਦ ਹੀ ਨਹੀਂ ਸਨ।)
ਉੱਤਰ : “ਏਕੁ ਲੰਘਾਏ” ਦੇ ਅਰਥ ਕਰਨ ਤੋਂ ਪਹਿਲਾਂ ਇਸ ਸ਼ਬਦ ਵਿਚ ਆਏ ਲਫਜ਼ “ਜੇ ਕਰਿ ਸਚਿ ਸਮਾਵਾਂ” ਦੇ ਅਰਥ ਸਮਝਣੇ ਪੈਣਗੇ। “ਜੇ ਕਰਿ ਸਚਿ ਸਮਾਵਾਂ” ਭਾਵ ਸੱਚ ਵਿੱਚ ਸਮਾ ਜਾਣਾ। ਸੱਚ ਵਿੱਚ ਸਮਾ ਜਾਣ ਲਈ ਸੱਚੇ ਗੁਰੂ ਦੇ ਗਿਆਨ ਅਨੁਸਾਰ ਜੀਵਨ ਅੰਦਰੋਂ-ਬਾਹਰੋਂ ਇਕ ਹੋ ਜਾਣਾ ਭਾਵ ਆਪਣੇ ਮਨ ਦੀ ਮੱਤ ਛੱਡ ਕੇ ਗੁਰੂ ਦੀ ਮੱਤ ਅਨੁਸਾਰ ਮਨ ਅਤੇ ਤਨ ਕਰਕੇ ਸੱਚਾ ਜੀਵਨ ਜਿਊਣਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਕ ਸ਼ਬਦ ਆਉਂਦਾ ਹੈ “ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ ॥ ਐਸਾ ਕੋਈ ਦਾਸੁ ਹੋਇ ਤਾਹਿ ਮਿਲੈ ਭਗਵਾਨੁ॥146॥” (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1372)। ਇਸ ਸਾਰੇ ਸ਼ਬਦ ਦਾ ਭਾਵ ਅਰਥ ਨਿਕਲਦਾ ਹੈ ਕਿ ਸੱਚ ਵਿੱਚ ਤਾਂ ਹੀ ਸਮਾ ਸਕਦੇ ਹਾਂ ਜੇਕਰ ਰੱਬੀ ਗੁਣਾਂ ਵਾਲਾ ਜੀਵਨ ਜਿਊਣ ਲੱਗ ਪਈਏ, ਪਰ ਰੱਬੀ ਗੁਣਾਂ ਵਾਲਾ ਜੀਵਨ ਜਿਊਣ ਲਈ ਸਤਿਗੁਰ ਦੀ ਮੱਤ ਧਾਰਨ ਕਰਨੀ ਪੈਂਦੀ ਹੈ ਭਾਵ ਗੁਰੂ ਦੇ ਗਿਆਨ ਨਾਲ ਇੱਕਮਿੱਕ ਹੋਣਾ ਪੈਂਦਾ ਹੈ। ਸੋ ਸੱਚ ਵਿੱਚ ਸਮਾਉਣ ਲਈ ਸੱਚ ਦੇ ਗਿਆਨ ਅਨੁਸਾਰ ਅੰਦਰੋਂ ਅਤੇ ਬਾਹਰੋਂ ਸੱਚਾ ਜੀਵਨ ਜਿਊਣਾ ਪੈਂਦਾ ਹੈ।
“ਏਕੁ ਲੰਘਾਏ” - ਅੰਦਰੋਂ ਅਤੇ ਬਾਹਰੋਂ ਸਤਿਗੁਰ (ਸੱਚ ਦੇ ਗਿਆਨ) ਅਨੁਸਾਰ ਚੰਗੇ ਗੁਣਾਂ ਵਾਲਾ “ਇਕੋ ਜੀਵਨ” ਭਾਵ ਲੋਕ ਅਤੇ ਪਰਲੋਕ ਦੋਨਾਂ ਨੂੰ ਮਿਲਾ ਕੇ, ਇਕ ਕਿਸ਼ਤੀ (ਸੱਚੀ- ਸੁੱਚੀ) ਸੁਚੱਜੀ ਅਤੇ ਚੰਗੀ ਜੀਵਨੀ ਦੀ।

ਨੋਟ : ਇੱਥੇ ਥੋੜਾ ਜਿਹਾ ਗਹਿਰਾਈ ਵਿੱਚ ਸਮਝਣਾ ਜ਼ਰੂਰੀ ਹੈ ਕਿ ਕਈ ਮਨੁੱਖ ਸੱਚ ਦਾ ਗਿਆਨ ਲੈ ਤਾਂ ਲੈਂਦੇ ਹਨ ਪਰ ਉਸ ਗਿਆਨ ਅਨੁਸਾਰ ਉਨ੍ਹਾਂ ਦਾ ਅਮਲੀ ਜੀਵਨ ਨਹੀਂ ਹੁੰਦਾ। ਕਈ ਐਸੇ ਵੀ ਮਨੁੱਖ ਹੁੰਦੇ ਹਨ ਜਿਹੜੇ ਸਤਿਗੁਰ ਦੇ ਗਿਆਨ ਤੋਂ ਬਿਨਾਂ ਚੰਗੇ ਗੁਣਾਂ ਤੋਂ ਸੱਖਣਾ ਜੀਵਨ ਜਿਊੂਂਦੇ ਰਹਿੰਦੇ ਹਨ। ਭਾਵ ਅਰਥ ਸਮਝਣ ਲਈ ਇਹ ਵੀ ਸਮਝ ਸਕਦੇ ਹਾਂ ਕਿ ਕਈ ਮਨੁੱਖ ਨਾਮ ਜਪਣਾ, ਜਪ-ਤਪ ਕਰਨਾ ਜਾਂ ਤੀਰਥਾਂ ਤੇ ਜਾਣਾ ਕੇਵਲ ਇਸ ਕਰਕੇ ਕਰਦੇ ਰਹਿੰਦੇ ਹਨ ਕਿ ਮਰਨ ਮਗਰੋਂ ਮੁਕਤੀ ਮਿਲ ਜਾਵੇਗੀ, ਸਵਰਗ ਜਾਂ ਜਨੱਤ ਮਿਲ ਜਾਵੇਗੀ ਅਤੇ ਸਰੀਰਕ (ਜਨਮ-ਮਰਨ) ਆਵਾ-ਗਵਨ ਤੋਂ ਬਚ ਜਾਵਾਂਗੇ। ਉਹ ਸੱਚ ਦੇ ਗਿਆਨ ਅਨੁਸਾਰ ਜੀਵਨੀ ਨਹੀਂ ਬਣਾਉਂਦੇ ਹਨ ਪਰ ਮਰਨ ਮਗਰੋਂ ਮੁਕਤੀ ਪ੍ਰਾਪਤ ਕਰਨ ਲਈ ਦਾਨ-ਪੁੰਨ ਜਾਂ ਧਾਰਮਿਕ ਕਰਮ ਕਾਂਡ ਕਰਦੇ ਰਹਿੰਦੇ ਹਨ। ਦੂਜੀ ਕਿਸਮ ਦੇ ਕਈ ਐਸੇ ਵੀ ਮਨੁੱਖ ਹਨ ਜੋ ਕਹਿੰਦੇ ਹਨ ਕਿ “ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ” ਅਤੇ ਇਸ ਅਨੁਸਾਰ ਆਪਣਾ ਵਰਤਮਾਨ ਜੀਵਨ ਵਿਕਾਰਾਂ ਰਾਹੀਂ ਮਾਇਆ ਵਿੱਚ ਖਚਿਤ ਐਸ਼-ਪਰਸਤੀ ਵਾਲਾ ਬਿਤਾਉਂਦੇ ਹਨ। ਅਸ਼ਾਂਤ ਅਤੇ ਬੇਚੈਨ ਜੀਵਨ ਜਿਊ ਕੇ ਖੁਆਰ ਹੁੰਦੇ ਰਹਿੰਦੇ ਹਨ। ਜੋ ਮਨੁੱਖ ਮਰਨ ਮਗਰੋਂ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਇਸ ਦੁਨੀਆ ਦੇ ਸੁੱਖ-ਆਰਾਮ ਨੂੰ ਅਤੇ ਧਨ ਪਦਾਰਥ ਨੂੰ ਪਾਪ ਸਮਝ ਕੇ ਤਿਆਗਦੇ ਰਹਿੰਦੇ ਹਨ ਭਾਵ ਮਰਨ ਮਗਰੋਂ ਅਖੌਤੀ ਪਰਲੋਕ ਦੇ ਲਾਲਚ ਵਿੱਚ ਇਹ “ਲੋਕ” ਵੀ ਗੰਵਾ ਬੈਠਦੇ ਹਨ। ਕਈ ਮਨੁੱਖ ਦੁਨਿਆਵੀ ਧਨ ਪਦਾਰਥ ਅਤੇ ਐਸ਼ੋ-ਇਸ਼ਰਤ ਵਿੱਚ ਇਤਨੇ ਖਚਿਤ ਹੋ ਜਾਂਦੇ ਹਨ ਕਿ ਪਰਲੋਕ (ਜਿਊੂਂਦੇ ਜੀਅ ਹੀ ਆਤਮਕ ਗੁਣਾਂ ਦਾ ਖਜ਼ਾਨਾ ਵੀ ਗੰਵਾ ਬੈਠਦੇ ਹਨ।) ਗੁਰੂ ਨਾਨਕ ਸਾਹਿਬ ਦੁਨਿਆਵੀ ਧਨ ਪਦਾਰਥ ਅਤੇ ਗ੍ਰਹਿਸਥੀ ਜੀਵਨ ਨੂੰ ਤਿਆਗਣਾ ਸਹੀ ਮਾਰਗ ਨਹੀਂ ਮੰਨਦੇ ਹਨ।
ਮਨੁੱਖ ਨੂੰ ਸਮਝਾਉਂਦੇ ਹਨ “ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥ ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ” (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 14) ਭਾਵ ਮਨੁੱਖ ਨੂੰ ਸਮਝਣਾ ਚਾਹੀਦਾ ਹੈ ਕਿ ਦੁਨਿਆਵੀ ਧਨ ਪਦਾਰਥ ਤਿਆਗਣੇ ਨਹੀਂ ਹਨ ਬਲਕਿ ਉਨ੍ਹਾਂ ਨੂੰ ਵਰਤਦਿਆਂ, ਉਨ੍ਹਾਂ ਵਿੱਚ ਰਹਿੰਦਿਆਂ, ਰੱਬ ਜੀ ਨੂੰ ਨਹੀਂ ਵਿਸਾਰਨਾ (ਨਹੀਂ ਭੁਲਾਉਣਾ)। ਸੋ ਗੁਰਬਾਣੀ ਦੇ ਸਿਧਾਂਤ ਅਨੁਸਾਰ ਸਤਿਗੁਰ ਦਾ ਗਿਆਨ ਲੈ ਕੇ ਬਿਬੇਕ ਬੁੱਧੀ ਨਾਲ ਆਪਣਾ ਆਤਮਕ ਜੀਵਨ ਬਣਾਉਣਾ “ਪਰਲੋਕ ਸੁਹੇਲਾ ਕਰਨਾ ਹੈ” ਅਤੇ ਆਤਮਕ ਗੁਣਾਂ ਦੇ ਨਾਲ-ਨਾਲ ਦੁਨਿਆਵੀ ਜੀਵਨ ਨੂੰ ਧਨ-ਪਦਾਰਥ ਤਿਆਗੇ ਬਿਨਾਂ ਕਾਮਯਾਬੀ ਦੇ ਨਾਲ ਜਾਗਰੁਕ ਅਵਸਥਾ ਵਿੱਚ ਜਿਊਣਾ ਹੀ “ਲੋਕ ਸੁਹੇਲਾ ਕਰਨਾ ਹੈ”।
ਜੇਕਰ “ਲੋਕ” ਸੰਭਾਲੀਏ ਪਰ “ਪਰਲੋਕ” ਗੰਵਾ ਬੈਠੀਏ ਜਾਂ “ਪਰਲੋਕ” ਸੰਭਾਲੀਏ ਪਰ “ਲੋਕ” ਗੰਵਾ ਬੈਠੀਏ ਤਾਂ ਇਹ ਪੂਰਨ ਮਨੁੱਖਤਾ ਭਰਪੂਰ ਜੀਵਨ ਨਹੀਂ ਕਹਿਲਾਏਗਾ। ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਦੋਨਾਂ “ਚੋਂ ਇਕ ਕਿਸ਼ਤੀ ਤੇ ਸਵਾਰ ਹੋਣ ਦੇ ਬਦਲੇ, “ਲੋਕ ਅਤੇ ਪਰਲੋਕ” ਦੋਵਾਂ ਨੂੰ ਮਿਲਾ ਕੇ ਭਾਵ ਅੰਦਰੋਂ ਅਤੇ ਬਾਹਰੋਂ ਬਿਨਾ ਦੁਬਿਧਾ ਵਾਲੇ ਜੀਵਨ ਦੀ ਇਕ ਕਿਸ਼ਤੀ ਤੇ ਸਵਾਰ ਹੋਣਾ ਹੈ। ਭਾਵ ਇਸੇ ਜੀਵਨ ਵਿੱਚ ਜਿਊੂਂਦੇ ਜੀਅ ਹੀ “ਲੋਕ ਅਤੇ ਪਰਲੋਕ” ਸੰਵਾਰਨਾ “ਏਕ ਲੰਘਾਏ” ਕਹਿਲਾਉਂਦਾ ਹੈ।
ਉੱਤਰ:-
ਮੂਰਖ - ਜੋ ਮਨੁੱਖ ਮੂੰਹ ਦੀ ਰੱਖ ਲੈਂਦਾ ਹੈ ਅਤੇ ਆਪਣੇ ਮਨ ਦੇ ਪਿੱਛੇ ਟੁਰਦਾ ਹੈ। ਐਸਾ ਮਨੁੱਖ ਰੱਬ ਜੀ ਦੀ ਰਜ਼ਾ ਵਿੱਚ ਨਾ ਟੁਰ ਕੇ ਕੁਦਰਤ ਦੇ ਨਿਯਮਾਂ ਦੇ ਉਲਟ (ਵਿਰੁੱਧ) ਕਰਮ ਕਰਦਾ ਰਹਿੰਦਾ ਹੈ।
ਮੁਗਧ - ਜੋ ਮਨੁੱਖ ਦੁਨਿਆਵੀ ਕੰਮਾਂ ਵਿੱਚ ਇਤਨਾ ਖਚਿਤ ਹੋ ਜਾਂਦਾ ਹੈ ਕਿ ਉਹ ਇਹ ਹੋਸ਼ ਹੀ ਗੰਵਾ ਬੈਠਦਾ ਹੈ ਕਿ ਉਸ ਨੇ ਰੱਬੀ ਨਿਯਮਾਂ ਦੇ ਅਧੀਨ ਜਿਊਣਾ ਹੈ।
ਨੀਚਾਣ - ਜੋ ਮਨੁੱਖ ਰੱਬ ਜੀ ਨੂੰ ਹਾਜ਼ਰ-ਨਾਜ਼ਰ ਨਹੀਂ ਸਮਝਦਾ ਅਤੇ ਕੁਦਰਤ ਦੇ ਅਟੱਲ ਨਿਯਮਾਂ ਅਨੁਸਾਰ ਨਹੀਂ ਜਿਊਣਾ ਚਾਹੁੰਦਾ ਉਹ ਮਨੁੱਖ ਨੀਵੇਂ ਅਤੇ ਮੰਦੇ ਕਰਮ ਕਰਨ ਲੱਗ ਪੈਂਦਾ ਹੈ। ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੇ ਵੱਸ ਪੈ ਜਾਂਦਾ ਹੈ।
ਉੱਤਰ : ਆਮਤੌਰ ਤੇ ਪ੍ਰਚਲਿਤ ਖਿਆਲਾਂ ਅਨੁਸਾਰ ਸਮਝਿਆ ਜਾਂਦਾ ਹੈ ਕਿ ਅਸੀਂ ਆਪਣੇ ਇਸ ਸਰੀਰ ਦੇ ਜਨਮ ਤੋਂ, ਪਿੱਛਲੇ ਜਨਮ ਵਿੱਚ ਜੋ ਕਰਮ ਕੀਤੇ ਸਨ ਉਨ੍ਹਾਂ ਅਨੁਸਾਰ ਰੱਬ ਜੀ ਸਾਡੇ ਮੱਥੇ ਤੇ ਭਾਗ, ਕਿਸਮਤ, ਤਕਦੀਰ ਲਿਖ ਦਿੰਦੇ ਹਨ, ਜਿਸ ਦਾ ਸਦਕਾ ਅਸੀਂ ਕਿਸੇ ਖ਼ਾਸ ਪਰਿਵਾਰ ਵਿੱਚ ਜਨਮ ਲੈ ਕੇ ਖ਼ਾਸ ਕਿਸਮ ਦੀ ਜਿਊਣੀ ਜਿਊੂਂਦੇ ਹਾਂ। ਪਰ ਅਸੀਂ “ਮੱਥੇ ਲਿਖੇ ਭਾਗ” ਨੂੰ ਗੁਰਬਾਣੀ ਅਨੁਸਾਰ ਸਮਝਣਾ ਹੈ। ਗੁਰਬਾਣੀ ਵਿੱਚ ਪ੍ਰੋਡਾਵਾਦ ਵਾਲੀ ਤਕਨੀਕ ਵਰਤ ਕੇ ਅਨੇਕਾਂ ਐਸੇ ਅੱਖਰ, ਲਫ਼ਜ਼ ਲਏ ਗਏ ਹਨ ਜੋ ਆਮ ਮਨੁੱਖਾਂ ਵਿੱਚ ਪ੍ਰਚਲਿਤ ਸਨ ਲੇਕਿਨ ਉਨ੍ਹਾਂ ਦੇ ਅਰਥ ਉਹ ਵਾਲੇ ਨਹੀਂ ਲਏ ਗਏ ਜੋ ਆਮ ਮਨੁੱਖ ਸਮਝਦੇ ਸਨ ਬਲਕਿ ਉਨ੍ਹਾਂ ਦੇ ਅਰਥ ਗੁਰਮਤਿ ਸਿਧਾਂਤਾਂ ਅਨੁਸਾਰ ਸਭ ਤੋਂ ਅਲੱਗ ਅਤੇ ਆਤਮਕ ਜੀਵਨ ਉੱਚਿਆਂ ਕਰਨ ਲਈ ਹੁੰਦੇ ਹਨ। ਸੋ ਕਿਸੇ ਵੀ ਲਫ਼ਜ਼ ਦੇ ਅਰਥ ਸਮਝਣ ਤੋਂ ਪਹਿਲਾਂ ਉਸ ਲਫ਼ਜ਼ ਦੀ ਪਰਿਭਾਸ਼ਾ ਭਾਵ ਅਰਥ ਗੁਰਬਾਣੀ ਅਨੁਸਾਰ ਸਮਝਣਾ ਸਾਡਾ ਸਭ ਦਾ ਫਰਜ਼ ਬਣਦਾ ਹੈ। “ਮੱਥੇ ਲਿਖੇ ਭਾਗ” ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਆਉਂਦਾ ਹੈ “ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥ ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥1॥ ਚਿਤ ਚੇਤਸਿ ਕੀ ਨਹੀ ਬਾਵਰਿਆ ॥ ਹਰਿ ਬਿਸਰਤ ਤੇਰੇ ਗੁਣ ਗਲਿਆ ॥1॥ ਰਹਾਉ॥” (ਗੁਰੂ ਗ੍ਰੰਥ ਸਾਹਿਬ, ਪੰਨਾ 990)। ਇਸ ਸ਼ਬਦ ਅਨੁਸਾਰ ਜੋ ਕਰਨੀਆਂ ਅਸੀਂ ਇਸ ਜੀਵਨੀ ਵਿੱਚ ਕਰਦੇ ਹਾਂ ਉਹ ਮਾਨੋ ਕਾਗਜ਼ ਹੈ ਅਤੇ ਸਾਡੇ ਮਨ ਦੇ ਖਿਆਲ ਸਿਆਹੀ ਭਾਵ ਲਿਖਣ ਦਾ ਜ਼ਰੀਆ (ਕਲਮ ਜਾਂ ਪੈਨ) ਹਨ। ਬਚਪਨ ਤੋਂ ਜਿਸ ਮਾਹੌਲ ਵਿੱਚ ਅਸੀਂ ਵੱਡੇ ਹੁੰਦੇ ਹਾਂ ਤੈਸੇ ਹੀ ਸਾਡੇ “ਸੰਸਕਾਰ” ਬਣ ਜਾਂਦੇ ਹਨ ਅਤੇ ਉਨ੍ਹਾਂ ਸੰਸਕਾਰਾਂ ਕਾਰਨ ਸਾਡੇ ਖ਼ਿਆਲ ਬਣ ਜਾਂਦੇ ਹਨ। ਜੈਸੇ ਸਾਡੇ ਖ਼ਿਆਲ ਹੁੰਦੇ ਹਨ, ਉਨ੍ਹਾਂ ਅਨੁਸਾਰ ਅਸੀਂ ਕਰਮ (ਕਰਨੀਆਂ) ਕਰਦੇ ਰਹਿੰਦੇ ਹਾਂ। ਚੰਗੇ ਸੰਸਕਾਰਾਂ ਰਾਹੀਂ ਮਨੁੱਖ ਚੰਗੇ ਖ਼ਿਆਲ ਪ੍ਰਾਪਤ ਕਰਦਾ ਹੈ ਜਿਸ ਦਾ ਸਦਕਾ ਚੰਗੇ ਕਰਮ ਕਰਦਾ ਹੈ ਅਤੇ ਮਾੜੇ ਸੰਸਕਾਰਾਂ ਦੇ ਕਾਰਨ ਮਾੜੇ ਖ਼ਿਆਲ ਬਣ ਜਾਂਦੇ ਹਨ। ਸਿੱਟੇ ਵਜੋਂ ਮਨੁੱਖ ਮਾੜੇ ਕਰਮ ਕਰਦਾ ਰਹਿੰਦਾ ਹੈ। ਸੋ ਇਸ ਸ਼ਬਦ ਅਨੁਸਾਰ ਅਸੀਂ ਹੀ “ਬੁਰੇ” ਅਤੇ “ਭਲੇ” ਲੇਖ ਲਿਖਦੇ ਹਾਂ। ਸ਼ਬਦ ਦੇ ਰਹਾਉ ਵਿੱਚ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਐ ਬਾਵਰੇ ਮਨੁੱਖ ਰੱਬ ਜੀ ਨੂੰ ਯਾਦ ਕਿਉਂ ਨਹੀਂ ਰੱਖਦਾ? ਰੱਬੀ ਗੁਣਾਂ ਵਾਲਾ ਜੀਵਨ ਕਿਉਂ ਨਹੀਂ ਜਿਊਂਦਾ? ਤੈਨੂੰ ਨਹੀਂ ਪਤਾ ਰੱਬ ਜੀ ਨੂੰ ਵਿਸਾਰ ਕੇ (ਬਿਸਰਤ) ਭਾਵ ਰੱਬ ਜੀ ਦੇ ਗੁਣਾਂ ਵਾਲਾ ਜੀਵਨ ਨ ਜਿਊ ਕੇ ਕੀ ਨੁਕਸਾਨ ਹੁੰਦਾ ਹੈ? ਰਹਾਉ ਵਿੱਚ ਸਮਝਾਇਆ ਹੈ ਕਿ ਮਨੁੱਖ ਦੇ ਚੰਗੇ ਗੁਣ ਗਲ ਜਾਂਦੇ ਹਨ ਭਾਵ ਮਨੁੱਖ ਦਾ ਅਵਗੁਣਾਂ ਭਰਪੂਰ ਜੀਵਨ ਬਣ ਜਾਂਦਾ ਹੈ ਅਤੇ “ਜੇਹਾ ਬੀਜੈ ਸੋ ਲੂਣੈ”(ਗੁਰੂ ਗ੍ਰੰਥ ਸਾਹਿਬ, ਪੰਨਾ 134) ਮੁਤਾਬਕ ਮਨੁੱਖ ਆਪਣੇ ਨਸੀਬ, ਤਕਦੀਰ, ਮੱਥੇ ਉੱਤੇ ਭਾਗ ਆਪ ਹੀ ਲਿਖਦਾ ਰਹਿੰਦਾ ਹੈ। ਸੋ ਅਸੀਂ “ਅਖਰ ਲਿਖੇ” ਦਾ ਭਾਵ ਅਰਥ ਇਹੋ ਲੈਣਾ ਹੈ ਕਿ ਮੈਂ ਆਪਣੇ ਮੱਥੇ ’ਤੇ ਭਾਗ ਆਪ ਹੀ ਲਿਖਦੀ ਜਾਂ ਲਿਖਦਾ ਹਾਂ।
ਉੱਤਰ : ਸਤਿਗੁਰੁ ਦੋ ਲਫ਼ਜ਼ਾਂ ਨਾਲ ਬਣਿਆ ਹੈ - ਸਤਿ + ਗੁਰ, ਸਤਿ ਦਾ ਮਤਲਬ ਹੈ “ਸੱਚ”। “ਗੁਰ” ਦਾ ਮਤਲਬ ਹੈ ਗਿਆਨ, ਜੁਗਤ, ਤਰੀਕਾ, ਹੁਨਰ। “ਸਤਿਗੁਰ” ਦਾ ਮਤਲਬ ਹੈ - ਸੱਚਾ ਗਿਆਨ। ਜਦ ਗੁਰੁ ਦੇ “ਰ” ਨੂੰ ਔਂਕੜ ਲਗ ਜਾਂਦੀ ਹੈ ਤਾਂ ਇਕ ਵਚਨ ਬਣ ਜਾਂਦਾ ਹੈ ਤਾਂ “ਸਤਿਗੁਰੁ” ਦਾ ਅਰਥ ਕੇਵਲ “ਸੱਚ” ਦਾ ਗਿਆਨ ਬਣ ਜਾਵੇਗਾ। “ਸਤਿਗੁਰੁ” ਦਾ ਭਾਵ ਸੱਚਾ ਗੁਰੂ (ਗੁਰ, ਗੁਰੁ, ਗੁਰੂ, ਸਤਿਗੁਰੂ, ਇਸ ਕਿਸਮ ਦੇ ਸਾਰੇ ਲਫ਼ਜ਼ਾਂ ਦਾ ਅਰਥ ਸਰੀਰਕ ਜਾਂ ਦੇਹਧਾਰੀ ਗੁਰੂ ਨਹੀਂ ਲੈਣਾ ਹੈ)। “ਸਤਿਗੁਰੁ” ਦਾ ਭਾਵ “ਸੱਚਾ ਗਿਆਨ” ਅਤੇ “ਰੱਬ ਜੀ” ਦਾ ਰਲਵਾਂ ਅਰਥ ਲੈਣਾ ਹੈ ਕਿਉਂਕਿ ਗੁਰਬਾਣੀ ਵਿੱਚ ਕਈ ਜਗ੍ਹਾ ਪੂਰਾ ਸਤਿਗੁਰ ਜਾਂ ਪੂਰਾ ਗੁਰੂ ਕੇਵਲ ਰੱਬ ਜੀ ਨੂੰ ਹੀ ਕਿਹਾ ਗਿਆ ਹੈ। ਸ੍ਰਿਸ਼ਟੀ ਵਿੱਚ ਸਭ ਜਗ੍ਹਾ ਰੱਬ ਜੀ ਦਾ ਹੀ ਹੁਕਮ, ਨਿਯਮ, ਨਿਰੰਤਰ (ਅਟੁੱਟ) ਚੱਲਦਾ ਹੈ। ਗੁਰਬਾਣੀ ਵਿੱਚ ਆਉਂਦਾ ਹੈ “ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ”( ਗੁਰੂ ਗ੍ਰੰਥ ਸਾਹਿਬ, ਪੰਨਾ 61)। ਇਸ ਅਨੁਸਾਰ ਪੂਰਨ ਸੱਚਾ ਗਿਆਨ (ਗੁਰੂ) ਰੱਬ ਜੀ ਆਪ ਹੀ ਹਨ। ਭਾਵ ਉਹ ਸੱਚਾ ਗਿਆਨ ਜੋ ਸਾਰੀ ਦੁਨੀਆ ਵਿੱਚ ਸਭ ਲਈ ਸਦੀਵੀ ਸੱਚ ਹੋਵੇ ਅਤੇ ਇਕੋ ਜਿਹਾ ਵਰਤ ਰਿਹਾ ਹੋਵੇ। ਜਿਵੇਂ ਕਿ ਕੁਦਰਤ ਦੇ ਨਿਯਮ ਪੂਰੀ ਸ੍ਰਿਸ਼ਟੀ ਵਿੱਚ ਸਭ ਜਗ੍ਹਾ, ਸਭ ਵਾਸਤੇ ਇਕੋ ਜਿਹੇ ਵਾਪਰਦੇ ਹਨ। ਭਾਵ ਅਜਿਹਾ “ਗਿਆਨ” ਜੋ ਪੂਰੀ ਦੁਨੀਆ ਵਿੱਚ ਮਜ਼ਹਬ, ਰੰਗ, ਲਿੰਗ, ਨਸਲ ਅਤੇ ਅਮੀਰੀ-ਗਰੀਬੀ ਦੇ ਵਿਤਕਰੇ ਤੋਂ ਬਿਨਾਂ ਹਰ ਕਿਸੇ ਮਨੁੱਖ ਦੀ ਆਤਮਕ ਅਵਸਥਾ ਨੂੰ ਉਚਿਆਂ ਕਰਦਾ ਹੈ ਅਤੇ ਜਿਸ ਨੂੰ ਅਪਣਾਅ ਕੇ, ਮਨੁੱਖ ਵਿਕਾਰਾਂ ਤੋਂ ਮੁਕਤ ਜੀਵਨ ਜਿਊ ਸਕਦਾ ਹੈ।
ਉੱਤਰ : “ਪੂਰਬਿ” ਹੁਣ ਤੋਂ ਪਹਿਲਾਂ ਭਾਵ ਜਨਮ ਤੋਂ ਲੈ ਕੇ ਹੁਣ ਤੱਕ। “ਲਿਖਿਆ” - ਕੀਤੇ ਗਏ ਕਰਮ। ਇਸ ਲਈ “ਪੂਰਬਿ ਲਿਖਿਆ” ਦਾ ਭਾਵ ਅਰਥ ਹੈ ਮਨੁੱਖ ਦੁਆਰਾ ਜਨਮ ਤੋਂ ਲੈ ਕੇ ਹੁਣ ਤੱਕ ਕੀਤੇ ਗਏ ਕਰਮ।
ਉੱਤਰ : “ਅਨਹਦ ਨਾਦ” ਦਾ ਭਾਵ ਅਰਥ ਗੁਰਬਾਣੀ ਅਨੁਸਾਰ ਲੈਣਾ ਹੈ ਕਿ ਮਨ ਬਿਬੇਕ ਬੁੱਧੀ ਦੇ ਅਧੀਨ ਨਿਰੰਤਰ ਟੁਰਦਾ ਹੈ ਭਾਵ ਮਨ ਦੁਨਿਆਵੀ ਰੰਗ ਤਮਾਸ਼ਿਆਂ ਅਤੇ ਵਿਕਾਰਾਂ ਤੋਂ ਉਪਰ ਉਠ ਕੇ ਬਿਬੇਕ ਬੁੱਧੀ ਕਾਰਨ ਰੱਬ ਜੀ ਨਾਲ ਇੱਕਮਿੱਕ ਹੋ ਜਾਂਦਾ ਹੈ। ਇਸੇ ਅਵਸਥਾ ਨੂੰ ਰੱਬ ਨਾਲ ਇੱਕਮਿੱਕਤਾ, ਤੁਰੀਆ ਜਾਂ ਬੈਕੁੰਠ ਅਵਸਥਾ, ਕਮਲ ਬਿਗਾਸ ਹੋਣਾ, ਮਨ ਦਾ ਦਰਗਾਹ ਵਿੱਚ ਅਪੜਨਾ, ਸੱਚਖੰਡ ਵਿੱਚ ਅਪੜਨਾ ਆਖਦੇ ਹਨ। ਇਸ ਨੂੰ ਜੋਗੀਆਂ ਦੀ ਬੋਲੀ ਵਿੱਚ ਚੌਥਾ ਪਦ ਵੀ ਕਿਹਾ ਜਾਂਦਾ ਹੈ। ਸੋ ਗੁਰਮਤਿ ਅਨੁਸਾਰ ਮਨ ਦੀ ਨਿਰੰਤਰ ਬਿਬੇਕ ਬੁੱਧੀ ਵਾਲੀ ਜੋ ਅਵਸਥਾ ਬਣ ਜਾਂਦੀ ਹੈ ਉਸੇ ਨੂੰ “ਅਨਹਦ ਨਾਦ” ਵੱਜਣਾ ਕਹਿੰਦੇ ਹਨ ਭਾਵ ਗੁਰੂ ਦੀ ਮੱਤ ਦਾ ਨਿਰੰਤਰ ਨਾਦ ਦਿਮਾਗ (ਬੁੱਧੀ) ਵਿੱਚ ਵੱਜਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਸੰਗੀਤ ਵੱਜਦਾ ਹੈ ਬਲਕਿ ਇਹ ਸਮਝਣਾ ਹੈ ਕਿ ਗੁਰੂ ਦੀ ਮੱਤ ਦੀ ਹੀ ਧੁੰਨ, ਮੱਤ (ਬੁੱਧੀ) ਉੱਤੇ ਸਵਾਰ ਰਹਿੰਦੀ ਹੈ।
ਉਤਰ :
(ੳ) ਆਧੀ - ਮਨ ਦਾ ਦੁੱਖ, ਚਿੰਤਾ, ਫਿਕਰ ਜਾਂ ਸੋਚ ਕਾਰਨ ਦੁਖੀ।
(ਅ) ਬਿਆਧੀ - ਕਿਸੇ ਵੱਲੋਂ ਲਾਏ ਦੋਸ਼, ਕਲੰਕ ਜਾਂ ਮਾਨਸਕ ਦੁੱਖ ਵਿੱਚ ਫੱਸ ਜਾਣਾ।
(ੲ) ਉਪਾਧੀ - ਝਗੜਾਲੂ ਬਿਰਤੀ, ਨਿੱਕੀ-ਨਿੱਕੀ ਗੱਲ ਤੇ ਝਗੜੇ ਕਰਨ ਦਾ ਸੁਭਾਅ।
ਉੱਤਰ: ਜਦੋਂ ਅਸੀਂ ਆਪਣੇ ਸਵਾਲਾਂ ਦਾ ਜਵਾਬ ਗੁਰਬਾਣੀ ’ਚੋਂ ਸਮਝਦੇ ਹਾਂ ਤਾਂ ਗੁਰਬਾਣੀ ਸਾਨੂੰ ਸੱਚਾਈ ਦਾ ਢੰਗ ਸੁਝਾਉਂਦੀ ਹੈ। ਉਸ ਸੱਚ ਨੂੰ ਸਮਝਣਾ ਹੈ ਤਾ ਕਿ ਸਾਡਾ ਆਪਣੀ ਜੀਵਨ ਜਾਚ ਵਲ ਧਿਆਨ ਪੈ ਸਕੇ। ਜਦੋਂ ਅਸੀਂ ਜੀਵਨ ਜਾਚ ਵਲ ਧਿਆਨ ਕਰਾਂਗੇ ਤਾਂ ਗੁਰਬਾਣੀ ਸਿਖਾਉਂਦੀ ਹੈ ਕਿ ਭਰਮ-ਵਹਿਮ ਵਿੱਚ ਨਹੀਂ ਪੈਣਾ ਇਸ ਤਰ੍ਹਾਂ ਕੋਈ ਵਰਤ ਰੱਖ ਕੇ ਜਾਂ ਕਿਸੀ ਜਗ੍ਹਾ ਖਾਸ ਤੀਰਥ ਤੇ ਜਾ ਕੇ ਜਾਂ ਕਿਸੀ ਬਾਬੇ-ਸਾਧੂ ਕੋਲੋਂ ਲਾਚੀ ਲੈ ਕੇ ਇਸ ਤਰ੍ਹਾਂ ਪੁੱਤਰ ਨਹੀਂ ਮਿਲਦੇ ਹਨ। ਗੁਰਬਾਣੀ ਨੂੰ ਪੜ੍ਹ ਕੇ ਆਪਣੇ ਮਨ ਨੂੰ ਇਸ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖਣਾ ਹੈ ਕਿ ਸਾਡੇ ਮਨ ਵਿੱਚ ਇਹ ਖਾਹਿਸ਼ ਹੀ ਨਾ ਆਵੇ ਕਿ ਮੇਰੀ ਲੜਕੀ ਹੈ ਜਾਂ ਲੜਕਾ ਹੈ। ਤੁਹਾਡੀਆਂ ਦੋ ਬੇਟੀਆਂ ਨੇ ਤੇ ਤੁਹਾਨੂੰ ਲੋਕੀ ਕਹਿੰਦੇ ਹਨ ਲੜਕਾ ਹੋਵੇ। ਤੁਸੀਂ ਦੱਸੋ ਕਿ ਲੋਕੀ ਕਹਿੰਦੇ ਹਨ ਤਾਂ ਤੁਹਾਡੀ ਇਹ ਖਾਹਿਸ਼ ਬਣੀ ਹੈ ਜਾਂ ਤੁਹਾਡੀ ਆਪਣੀ ਖਾਹਿਸ਼ ਹੈ?
ਭੈਣ ਜੀ: ਦੋਨੋ ਕਾਰਨਾਂ ਕਰਕੇ। ਸਮਾਜਕ ਤੌਰ ਤੇ ਇਹ ਸਾਡੀ ਜ਼ਰੂਰਤ ਬਣ ਗਈ ਹੈ।
ਵੀਰ ਜੀ: ਤੁਸੀਂ ਆਪ ਤਾਂ ਇਸਤਰੀ ਹੋ ਜ਼ਰਾ ਸੋਚੋ, ਤੁਸੀ ਵੱਖ-ਵਾਦ ਤੇ ਨਹੀਂ ਕਰ ਰਹੇ? ਤੁਹਾਡੇ ਮਨ ਅੰਦਰ ਵਿਤਕਰਾ ਹੈ ਕਿ ਇਹ ਲੜਕੀ ਹੈ ਤੇ ਇਹ ਲੜਕਾ ਹੈ, ਮੇਰਾ ਲੜਕਾ ਕਿਉਂ ਨਹੀਂ ਹੈ ਤੇ ਮੇਰਾ ਲੜਕਾ ਹੋਣਾ ਚਾਹੀਦਾ ਹੈ। ਸਾਨੂੰ ਗੁਰਬਾਣੀ ਸਿਖਾਉਂਦੀ ਹੈ ਕਿ ਅਸੀਂ ਲਿੰਗ ਵਿਤਕਰਾ ਨਹੀਂ ਕਰਨਾ। ਉਨ੍ਹਾਂ ਲੜਕੀਆਂ ਨੂੰ ਹੀ ਤੁਸੀਂ ਲੜਕਾ ਸਮਝ ਕੇ ਪਾਲੋ। ਤੁਹਾਡੀਆਂ ਲੜਕੀਆਂ ਵੀ ਪੂਰਨ ਮਨੁੱਖ ਹਨ, ਰੱਬ ਜੀ ਦੀ ਕ੍ਰਿਤ ਹਨ ਤੇ ਜਦੋਂ ਤੁਸੀ ਇਸ ਪੱਖੋਂ ਸੋਚੋਗੇ ਤਾਂ ਤੁਹਾਡੇ ਮਨ ਦਾ ਇਹ ਵਹਿਮ ਇਕਦਮ ਹੀ ਖ਼ਤਮ ਹੋ ਜਾਏਗਾ ਕਿਉਂਕਿ ਇਸ ਵਹਿਮ ਦੀ ਜੋ ਨੀਂਹ ਝੂਠ ਦੇ ਆਧਾਰ ਤੇ ਹੈ, ਜਦ ਗੁਰਬਾਣੀ ਨੂੰ ਸਮਝਾਂਗੇ ਤਾਂ ਇਸ ਸਾਰੀ ਖੇਡ ਨੂੰ ਸਮਝ ਸਕਾਂਗੇ। ਤੁਹਾਡੇ ਮਨ ਅੰਦਰੋਂ ਬੇਟੇ ਦੇ ਹੋਣ ਦੀ, ਫਿਰ ਵੰਸ਼ ਚਲਣ ਦੀ, ਫਿਰ ਸਾਡਾ ਅਗੋਂ ਨਾਮ ਚਲਣ ਦੀ, ਇਹ ਸਾਰੀਆਂ ਜਿਤਨੀਆਂ ਖਾਹਿਸ਼ਾਂ ਹਨ, ਸਹਿਜ ਅਤੇ ਅਡੋਲ ਅਵਸਥਾ ਵਿੱਚ ਆਉਣ ਨਾਲ, ਆਪੇ ਹੀ ਖ਼ਤਮ ਹੋ ਜਾਣਗੀਆਂ।
ਭੈਣ ਜੀ: ਮੈਂ ਗੁਰਬਾਣੀ ਰੋਜ਼ ਪੜ੍ਹਦੀ ਹਾਂ, ਰੋਜ਼ ਪਾਠ ਕਰਦੀ ਹਾਂ ਇਸ ਬਾਰੇ ਗੁਰਬਾਣੀ ਤੋਂ ਕਿਵੇਂ ਸੇਧ ਮਿਲਦੀ ਹੈ?
ਵੀਰ ਜੀ: ਪਾਠ ਅਸੀਂ ਇਸ ਕਰਕੇ ਕਰਦੇ ਹਾਂ ਕਿ ਸਾਨੂੰ ਇਸ ਤੋਂ ਸਮਝ ਆਵੇ ਕਿ ਅਸਲੀਅਤ ਵਿੱਚ ਰੱਬ ਜੀ ਦੀ ਰਜ਼ਾ, ਨਿਯਮ, ਸਿਸਟਮ ਕੀ ਹੈ, ਸੱਚੀ ਜੀਵਨੀ ਕੀ ਹੈ? ਪਾਠ ਅਸੀਂ ਇਸ ਕਰਕੇ ਤੇ ਨਹੀਂ ਕਰਦੇ ਹਾਂ ਕਿ ਮੇਰੀਆਂ ਦੋ ਧੀਆਂ ਹਨ ਤੇ ਮੈਨੂੰ ਹੁਣ ਪੁੱਤਰ ਮਿਲ ਜਾਏ। ਮੈਂ ਇਥੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਗੁਰਬਾਣੀ ਸਾਡੀ ਜੀਵਨ ਜਾਚ ਲਈ ਹੈ। ਜੇ ਅਸੀਂ ਪਾਠ ਕਰਕੇ ਵੀ ਖ਼ਾਹਿਸ਼ਾਂ ਨਾਲ ਹੀ ਜੁੜੇ ਰਹੇ, ਮੰਗਾਂ ਨਾਲ ਹੀ ਜੁੜੇ ਰਹੇ ਤਾਂ ਅਸੀਂ ਕਦੋਂ ਖੜੇ ਹੋਵਾਂਗੇ, ਕਦੋਂ ਅਸੀਂ ਆਪਣੇ ਜੀਵਨ ਵਿੱਚ ਆਤਮਕ ਤੌਰ ਤੇ ਉੱਚੇ ਹੋਵਾਂਗੇ। ਸੋ ਰੋਜ਼ ਪਾਠ ਕਰਕੇ, ਰੋਜ਼ ਨਿਤਨੇਮ ਕਰਕੇ ਅਸੀਂ ਗੁਰਬਾਣੀ ਰਾਹੀਂ ਜੀਵਨ ਜਾਚ ਸਿੱਖਣੀ ਹੈ।
ਉੱਤਰ: ਗੁਰਬਾਣੀ ਇਹ ਨਹੀਂ ਮੰਨਦੀ ਕਿ ਇਨ੍ਹਾਂ ਦੀ ਕੋਈ ਸ਼ਖ਼ਸੀਅਤ ਹੈ। ਗੁਰਬਾਣੀ ਸਾਰੀ ਦੁਨੀਆ ਨੂੰ ਇਹ ਖਰਾ ਸੱਚ ਸਮਝਾਉਂਦੀ ਹੈ ਕਿ ਜਿਸ ਮਨੁੱਖ ਦਾ ਸੱਚ ਵਾਲਾ ਜੀਵਨ ਨਹੀਂ ਹੈ, ਉਹ ਸਮਝੋ ਕਿ ਹੈ ਮਨੁੱਖ ਪਰ ਭੂਤ-ਪ੍ਰੇਤ ਵਾਲਾ ਜੀਵਨ ਜਿਊ ਰਿਹਾ ਹੈ। ਕਬੀਰ ਸਾਹਿਬ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਸਾਰੀ ਦੁਨੀਆ ਨੂੰ ਸੁਨੇਹਾ ਦੇ ਰਹੇ ਹਨ “ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥” (ਗੁਰੂ ਗ੍ਰੰਥ ਸਾਹਿਬ, ਪੰਨਾ 1374) ਜੋ ਮਨੁੱਖ ਸੱਚ ਨਾਲ ਨਹੀਂ ਜੁੜਦੇ ਹਨ “ਸੇ ਮਨਮੁਖ ਮੂੜ ਬਿਤਾਲੇ ਰਾਮ ॥” (ਗੁਰੂ ਗ੍ਰੰਥ ਸਾਹਿਬ, ਪੰਨਾ 538) ਵਾਲੀ ਗੱਲ ਹੈ ਭਾਵ ਉਨ੍ਹਾਂ ਦੇ ਜੀਵਨ ਦੀ ਕੋਈ ਤਾਲ ਹੀ ਨਹੀਂ ਹੈ, ਕੋਈ ਚਾਲ ਹੀ ਨਹੀਂ ਹੈ, ਸੱਚ ਤੇ ਟੁਰ ਹੀ ਨਹੀਂ ਰਹੇ ਹਨ। ਉਹ ਤੇ ਟੇਡਾ ਜੀਵਨ ਜਿਊ ਰਹੇ ਹਨ, ਸਿੱਧੇ ਪੈਰ ਰੱਖਦੇ ਹੀ ਨਹੀਂ ਹਨ। ਲੋਕੀ ਕਹਿੰਦੇ ਹਨ ਕਿ ਭੂਤ-ਪ੍ਰੇਤ ਨੂੰ ਦੇਖੋ ਉਹਦੇ ਪੈਰ ਪੁੱਠੇ ਹੁੰਦੇ ਨੇ, ਚੁੜੈਲ ਦੇ ਪੈਰ ਪੁੱਠੇ ਹੁੰਦੇ ਨੇ, ਉਹ ਸਿੱਧੇ ਨਹੀਂ ਟੁਰਦੇ ਹਨ। ਅਸੀਂ ਜਦੋਂ ਆਪਣੇ ਜੀਵਨ ਵਿੱਚ ਸਿੱਧਾ ਨਹੀਂ ਟੁਰਦੇ ਮਾਨੋ ਭੂਤ-ਪ੍ਰੇਤ ਹਾਂ। ਅਸੀਂ ਲਿਵਿੰਗ ਟ੍ਰੈਯਰ ਦਾ ਸੈਮੀਨਾਰ ਕੀਤਾ ਸੀ, ‘ਆਤਮਾ’। ਤੁਸੀਂ ਉਸਦੀ ਟੇਪ ਨੂੰ ਧਿਆਨ ਨਾਲ ਸੁਣੋ, ਅਸੀਂ ਉਸ ਵਿਚ ਇਹ ਵਿਚਾਰਿਆ ਕਿ ਕੋਈ ਆਤਮਾ ਕਿਸੇ ਦੇ ਅੰਦਰ ਵੱੜ ਨਹੀਂ ਜਾਂਦੀ ਹੈ ਤੇ ਨਾ ਤੁਹਾਡੇ ਸਿਰ ਤੇ ਕੋਈ ਆਤਮਾ ਸਵਾਰ ਹੈ। ਇਹ ਤੁਹਾਨੂੰ ਲੋਕੀ ਭੁਲੇਖਾ ਪਾਉਂਦੇ ਹਨ। ਗੁਰਬਾਣੀ ਨੂੰ ਪੜ੍ਹੋ, ਸੱਚ ਨੂੰ ਸਮਝੋ ਅਤੇ ਇਹ ਵਿਚਾਰੋ ਕਿ ਇਹ ਤਾਂ ਲੋਕਾਂ ਦੇ ਬਣਾਏ ਹੋਏ ਢਕੋਸਲੇ ਹਨ। ਤੁਸੀਂ ‘ਗੁਰਮਤ ਮਾਰਤੰਡ’ ਭਾਈ ਕਾਨ੍ਹ ਸਿੰਘ ਜੀ ਨਾਭਾ ਜੀ ਨੂੰ ਪੜ੍ਹੋ, ਉਹ ਸਾਫ ਲਿਖਦੇ ਨੇ ਇਹ ‘ਜਿੰਨ, ਭੂਤ, ਪ੍ਰੇਤ, ਬੇਤਾਲ’ ਸਿਰਫ ਇਕ ਸੰਗਿਆ ਹੈ। ਗੁਰਮਤ ਵਿੱਚ ਇਹ ਸੰਗਿਆ ਉਸ ਮਨੁੱਖ ਨੂੰ ਦਿੱਤੀ ਹੋਈ ਹੈ ਜਿਹੜਾ ਸੱਚ ਤੇ ਟੁਰਦਾ ਨਹੀਂ ਹੈ। ਸੱਚ ਦੀ ਸੰਗਤ ਵਿੱਚ ਬੈਠ ਕੇ ਇਸ ਤਰੀਕੇ ਦੀਆਂ ਵਿਚਾਰਾਂ ਕਰਕੇ ਜਦੋਂ ਤੁਹਾਨੂੰ ਇਹ ਵਾਲੀ ਜੀਵਨ ਜਾਚ ਸਮਝ ਆ ਜਾਏਗੀ ਤਾਂ ਤੁਹਾਡਾ ਅੰਤਰ-ਆਤਮਾ ਮਜ਼ਬੂਤ ਹੁੰਦਾ ਜਾਏਗਾ, ਪੱਕਾ ਹੁੰਦਾ ਜਾਏਗਾ, ਤੁਸੀ ਕਿਸੀ ਦੇ ਕਹਿਣ ਤੇ ਇੰਨ੍ਹਾ ਗੱਲ੍ਹਾਂ ਨਾਲ ਡਰੋਗੇ ਨਹੀਂ। ਰਹਿਰਾਸ ਸਾਹਿਬ ਜੀ ਵਿੱਚ ਰੋਜ਼ ਪੜ੍ਹਦੇ ਹਾਂ “ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥” (ਗੁਰੂ ਗ੍ਰੰਥ ਸਾਹਿਬ, ਪੰਨਾ 11) ਸੁਖਮਨੀ ਸਾਹਿਬ ਵਿੱਚ ਵੀ ਆਉਂਦਾ ਹੈ “ਨਿਰਭਉ ਜਪੈ ਸਗਲ ਭਉ ਮਿਟੈ ॥” (ਗੁਰੂ ਗ੍ਰੰਥ ਸਾਹਿਬ, ਪੰਨਾ 293)
ਸੱਚ ਨਾਲ ਜੁੜੋ ਤੁਹਾਡਾ ਸਾਰਾ ਭਉ ਲੱਥ ਜਾਏਗਾ। ਕਿਸੇ ਮਨੁੱਖ ਨੂੰ ਕੋਈ ਆਤਮਾ ਨਹੀਂ ਸਤਾ ਸਕਦੀ ਇਹ ਤਾਂ ਸਿਰਫ ਇਕ ਭਰਮ-ਵਹਿਮ ਪਾਇਆ ਜਾਂਦਾ ਹੈ, ਮਨੁੱਖ ਇਸ ਭਰਮ ਵਿੱਚ ਡਰਦਾ ਰਹਿੰਦਾ ਹੈ ਕਿ ਮੈਨੂੰ ਕਿਸੀ ਨੇ ਕੁਝ ਕੀਤਾ ਹੋਇਆ ਹੈ। ਫਿਰ ਕਹਿੰਦੇ ਨੇ ਕਿ ਤੇਰੀ ਨਨਾਣ ਨੇ ਕੁਝ ਕੀਤਾ ਹੋਣਾ, ਤੇਰੀ ਭਰਜਾਈ ਨੇ ਕੁਝ ਕੀਤਾ ਹੋਣਾ, ਤੇਰੀ ਸੱਸ ਨੇ ਕੁਝ ਕੀਤਾ ਹੋਣਾ, ਫਲਾਣੀ ਕਿਸੇ ਵਿਧਵਾ ਨੇ ਕੁਝ ਕੀਤਾ ਹੋਣਾ… ਇਹ ਸਾਰੀਆਂ ਗਲਾਂ ਲੋਕਾਂ ਨਾਲ ਦੂਰੀਆਂ ਪਾਉਣ ਵਾਲੀਆਂ ਹਨ, ਇਨ੍ਹਾਂ ਗੱਲਾਂ ਨਾਲ ਤੁਹਾਡੀ ਦੂਜਿਆਂ ਨਾਲ ਦੁਸ਼ਮਨੀ ਪੈ ਜਾਏਗੀ। ਬਲਕਿ ਤੁਸੀਂ ਗੁਰਬਾਣੀ ਪੜ੍ਹ ਕੇ ਆਪਣੇ ਅੰਤਰ-ਆਤਮਾ ਵਿੱਚ “ਨਾ ਕੋ ਬੈਰੀ ਨਹੀ ਬਿਗਾਨਾ” (ਗੁਰੂ ਗ੍ਰੰਥ ਸਾਹਿਬ, ਪੰਨਾ 1299) ਜਿਊਣਾ ਸਿਖੋ। ਕੋਈ ਕਿਸੀ ਤੇ ਕੁਝ ਨਹੀਂ ਕਰਦਾ। ਬਸ ਇਸ ਤਰੀਕੇ ਨਾਲ ਸਿਖੋਗੇ ਤਾਂ ਤੁਹਾਡੇ ਥੱਲੇ-ਉੱਤੇ, ਅੰਦਰ-ਬਾਹਰ ਕੋਈ ਆਤਮਾ ਤੁਹਾਨੂੰ ਤੰਗ ਨਹੀਂ ਕਰੇਗੀ ਅਤੇ ਨਾ ਹੀ ਕਰ ਸਕਦੀ ਹੈ ਕਿਉਂਕਿ ਕੋਈ ਭੂਤ-ਪ੍ਰੇਤ, ਆਤਮਾ ਹੁੰਦੀ ਹੀ ਨਹੀਂ ਹੈ। ਹਰ ਜਗ੍ਹਾ ਮਨੁੱਖ ਹੀ ਮਨੁੱਖ ਦਾ ਦੁਸ਼ਮਨ ਬਣਿਆ ਬੈਠਾ ਹੈ। ਹੁਣ ਜਿਊਂਦੇ ਜੀਅ ਕਿਸੀ ਇਸਤਰੀ ਨੂੰ ਕਿਸੇ ਆਤਮਾ ਨੇ ਕੀ ਤੰਗ ਕਰਨਾ ਹੈ, ਜਿਸ ਇਸਤਰੀ ਨੂੰ ਕੁੜੀ ਕਹਿ ਕੇ, ਮਾਂ ਦੇ ਪੇਟ ਦੇ ਅੰਦਰ ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੱਤਾ। ਉਨ੍ਹਾਂ ਮਾਂ-ਪਿਉ, ਡਾਕਟਰ ਜਾਂ ਦਾਦੀ-ਨਾਨੀ ਤੋਂ ਵੱਡਾ ਕਿਹੜੇ ਭੂਤ ਹੋ ਸਕਦੇ ਹਨ, ਜਿਨ੍ਹਾਂ ਨੇ ਪੈਦਾ ਹੋਣ ਤੋਂ ਪਹਿਲਾਂ ਹੀ ਕੁੜੀ ਨੂੰ ਮਾਰ ਦਿੱਤਾ। ਇਨ੍ਹਾਂ ਗੱਲਾਂ ਦੇ ਭਰਮ-ਵਹਿਮ ਵਿੱਚ ਨਹੀਂ ਪੈਣਾ। ਦਰਅਸਲ ਅਸੀਂ ਆਪਣੀ ਆਤਮਾ ਉੱਚੀ ਕਰਨੀ ਹੈ, ਸੱਚ ਨਾਲ ਜੁੜਨਾ ਹੈ। ਫਿਰ “ਨਿਰਭਉ ਜਪੈ ਸਗਲ ਭਉ ਮਿਟੈ ॥” (ਗੁਰੂ ਗ੍ਰੰਥ ਸਾਹਿਬ, ਪੰਨਾ 293) ਵਾਲਾ ਜੀਵਨ ਸਾਨੂੰ ਸਮਝ ਆਉਂਦਾ ਜਾਏਗਾ।
ਉੱਤਰ: ਇਹ ਸਾਰੇ ਮਨੁੱਖੀ ਬਣਾਏ ਹੋਏ ਅੰਧ-ਵਿਸ਼ਵਾਸ ਹਨ, ਇਹ ਸੱਚ ਨਹੀਂ ਹੁੰਦਾ। ਇਨ੍ਹਾਂ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਇਹ ਮਨੁੱਖ ਦੇ ਆਪਣੇ ਡਰ ਜਾਂ ਭਉ ਦੇ ਕਾਰਨ ਭਰਮ ਵਿੱਚ ਆ ਕੇ, ਆਪਣੇ ਹੀ ਬਣਾਏ ਹੋਏ ਖਿਆਲ ਹਨ। ਕੋਈ ਕਿਸੀ ਗੱਲ ਨੂੰ ਕਹਿੰਦਾ ਹੈ ਪਾਪ ਹੈ, ਕੋਈ ਕਿਸੀ ਗੱਲ ਨੂੰ ਕਹਿੰਦਾ ਹੈ ਪੁੰਨ ਹੈ, ਕਿਸੀ ਵਾਸਤੇ ਮੰਗਲਵਾਰ ਚੰਗਾ ਹੈ ਤੇ ਕਿਸੀ ਵਾਸਤੇ ਸ਼ੁਕਰਵਾਰ ਚੰਗਾ ਹੈ, ਇਹ ਸਾਰੇ ਖ਼ਿਆਲ ਮਨੁੱਖਾਂ ਦੇ ਬਣਾਏ ਹੋਏ ਹਨ। ਹੁਣ ਕੋਈ ਮਨੁੱਖ ਸੋਚਦਾ ਹੈ ਕਿ ਮੈਂ ਟਚਵੁਡ ਨਹੀਂ ਕਰਾਂਗਾ ਤਾਂ ਮੈਨੂੰ ਨਜ਼ਰ ਲੱਗ ਜਾਏਗੀ ਤਾਂ ਫਿਰ ਜਿਸ ਮਨੁੱਖ ਦੀ ਲਕੜੀ ਦੀ ਦੁਕਾਨ ਹੈ ਉਸ ਨੂੰ ਤਾਂ ਫਿਰ ਕਦੀ ਵੀ ਨਜ਼ਰ ਲਗਣੀ ਨਹੀਂ ਚਾਹੀਦੀ ਕਿਉਂਕਿ ਉਸਦੇ ਤਾਂ ਹਰ ਵੇਲੇ ਹੱਥ ਵੀ ਲੱਕੜ ਨਾਲ ਲਗੇ ਰਹਿੰਦੇ ਹਨ। ਜੇ ਇੰਝ ਹੀ ਹੋਵੇ ਲੋਕੀ ਤਾਂ ਫਿਰ ਮਿਹਨਤ ਕਰਣ ਹੀ ਨਾ। ਲੋਕੀ ਗੱਲੇ ਵਿੱਚ ਲੱਕੜ ਦਾ ਇੱਕ ਟੁਕੜਾ ਪਾ ਲੈਣ ਨਜ਼ਰ ਲਗੇਗੀ ਹੀ ਨਹੀਂ। ਆਪਣੇ ਬਣਾਏ ਖਿਆਲਾਂ ਅਨੁਸਾਰ ਨਜ਼ਰ ਲੱਗਦੀ ਹੈ ਤਾਂ ਫਿਰ ਆਪਣੇ ਬਣਾਏ ਹੋਏ ਭਰਮਾਂ ਅਨੁਸਾਰ ਉਤਾਰਨੀ ਵੀ ਪੈਂਦੀ ਹੈ। ਕੋਈ ਮਿਰਚਾਂ ਵਾਰੋ, ਕੋਈ ਬਾਹਰ ਨਿੰਬੂ-ਮਿਰਚਾਂ ਟੰਗੋ, ਕੋਈ ਕੁਝ ਕਰੋ-ਕੋਈ ਕੁਝ ਕਰੋ, ਕੋਈ ਕਾਰ ਦੇ ਪਿੱਛੇ ਪਰਾਂਦੀਆਂ ਬੰਨੋਂ, ਇਹ ਸਾਰੇ ਭਰਮ-ਵਹਿਮ ਹਨ। ਟਚਵੁਡ ਕਹਿਣਾ ਆਪਣੇ ਆਪ ਵਿੱਚ ਇਕ ਫੈਸ਼ਨ ਜਿਹਾ ਬਣ ਗਿਆ ਹੈ। ਜੇ ਅਸੀਂ ਡਰਦੇ ਰਹਿੰਦੇ ਹਾਂ ਤਾਂ ਲਕੜ ਸਾਡੀ ਰੱਖਿਆ ਤੇ ਨਹੀਂ ਕਰ ਸਕਦੀ। ਇਹ ਤਾਂ ਇਸ ਸਾਰੀ ਕਾਇਨਾਤ ਵਿੱਚ ਇਕ ਚੀਜ਼ ਹੈ। ਇਸ ਕਾਇਨਾਤ ਨੂੰ ਜਿਸ ਨੇ ਬਣਾਇਆ ਹੈ, ਅਸੀਂ ਉਸ ਰੱਬ ਜੀ ਨੂੰ ਕਿਉਂ ਨਾ ਯਾਦ ਰੱਖੀਏ, ਇਹ ਲੱਕੜ ਵੀ ਰੱਬ ਜੀ ਦੀ ਰਜ਼ਾ ਵਿੱਚ ਚਲਦੀ ਹੈ। ਲੱਕੜ ਬਨਾਸਪਤੀ ’ਚੋਂ ਨਿਕਲਦੀ ਹੈ ਅਤੇ ਸਾਰੀ ਬਨਾਸਪਤੀ ਰੱਬ ਜੀ ਦੇ ਹੁਕਮ ਵਿੱਚ ਚਲਦੀ ਹੈ ਤਾਂ ਅਸੀਂ ਰੱਬ ਜੀ ਨੂੰ ਹੀ ਕਿਉਂ ਨਹੀ ਯਾਦ ਰੱਖਦੇ। ਜਿਸ ਮਨੁੱਖ ਦੀ ਹੈਡ-ਆਫਿਸ ਨਾਲ ਬਣ ਆਏ ਉਸ ਨੂੰ ਕੀ ਲੋੜ ਪਈ ਹੈ, ਨਿੱਕੇ-ਨਿੱਕੇ ਆਫਿਸਾਂ ਵਿੱਚ ਜਾਣ ਦੀ। ਸੋ ਇਹ ਟੱਚਵੁਡ ਕਹਿਣ ਨਾਲ ਫਾਇਦਾ ਕੋਈ ਨਹੀਂ ਹੁੰਦਾ ਬਲਕਿ ਅੰਧ-ਵਿਸ਼ਵਾਸ ਦਾ ਇਕ ਹੋਰ ਦੌਰ ਚਲ ਪੈਂਦਾ ਹੈ, ਜਿਸ ਨਾਲ ਮਨੁੱਖ ਦੀ ਆਤਮਾ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਸ਼ੁਕਰਵਾਰ ਨੂੰ ਇਹ ਨਹੀਂ ਕਰਨਾ, ਸ਼ਨੀਚਰਵਾਰ ਨੂੰ ਲੋਹਾ ਨਹੀਂ ਲੈ ਕੇ ਆਉਣਾ, ਵੀਰਵਾਰ ਸਿਰ ਨਹੀਂ ਧੋਣਾ, ਇਹ ਸਾਰੇ ਭਰਮ-ਵਹਿਮ ਹਨ। ਬਜਾਇ ਇਸ ਦੇ ਕਿ ਇਨ੍ਹਾਂ ਨਿੱਕੇ-ਨਿੱਕੇ ਭਰਮਾਂ-ਵਹਿਮਾਂ ਨਾਲ ਜੁੜੋ, ਤੁਸੀਂ ਦੇਖੋ ਕਿ ਇਕ ਮਨੁੱਖ ਆਪਣੇ ਜੀਵਨ ਵਿੱਚ ਜਿਊਂਦਾ ਕਿਸ ਤਰ੍ਹਾਂ ਹੈ। ਫਰਜ਼ ਕਰੋ ਕਿ ਜੇ ਅਸੀਂ ਬੜੇ ਵੱਡੇ ਬਿਜ਼ਨਸ ਮੈਨ ਦੀ ਗੱਲ ਕਰੀਏ, ਬਿਲ ਗੇਟਸ ਹੈ ਜਾਂ ਭਾਰਤ ਦਾ ਧੀਰੂ ਭਾਈ ਅੰਬਾਨੀ ਹੈ, ਉਹ ਸਫਲ ਬਿਜ਼ਨਸ ਮੈਨ ਹਨ। ਜੇ ਉਹ ਟੱਚਵੁਡ ਨਾ ਵੀ ਕਰਨ ਤਾਂ ਵੀ ਉਨ੍ਹਾਂ ਦਾ ਕਾਰੋਬਾਰ ਚਲੇਗਾ ਕਿਉਂਕਿ ਉਹ ਆਪਣਾ ਕੰਮ ਢੰਗ ਨਾਲ ਕਰ ਰਹੇ ਹਨ। ਹੁਣ ਕੋਈ ਮਨੁੱਖ ਟੈਕਸ ਦੀ ਹੇਰਾ-ਫੇਰੀ ਕਰੇ ਤੇ ਨਾਲ ਹੀ ਕਹੇ ਟੱਚਵੁਡ ਤਾਂ ਕੀ ਉਹ ਬਚ ਜਾਏਗਾ, ਨਹੀਂ! ਇਹ ਸਾਰੇ ਭਰਮ-ਵਹਿਮ ਨੇ ਤੇ ਖਾਸ ਤੌਰ ਤੇ ਨੌਜਵਾਨਾਂ ਨੂੰ ਇਨ੍ਹਾਂ ਬਾਰੇ ਜਾਗਣਾ ਚਾਹੀਦਾ ਹੈ ਕਿ ਭਰਮ-ਵਹਿਮ, ਅੰਧ-ਵਿਸ਼ਵਾਸ ਵਿੱਚ ਅਸੀਂ ਨਹੀਂ ਪੈਣਾ।
ਉੱਤਰ: ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਤੁਹਾਨੂੰ ਇਹ ਗੱਲ ਪਸੰਦ ਹੁੰਦੀ ਤਾਂ ਕੀ ਤੁਸੀਂ ਇਹ ਸਭ ਕੁਝ ਮੰਨ ਲੈਣਾ ਸੀ।
ਭਾਈ ਸਾਹਿਬ: ਨਹੀਂ ਜੀ ਬਿਲਕੁਲ ਨਹੀਂ।
ਵੀਰ ਜੀ: ਹਾਂ! ਇਸਦਾ ਪਸੰਦਗੀ-ਨਾਪਸੰਦਗੀ ਨਾਲ ਕੋਈ ਤਾਅਲੁਕ ਨਹੀਂ ਹੈ, ਸਾਨੂੰ ਹਰ ਚੀਜ਼ ਨੂੰ ਵੇਖਣਾ ਹੈ ਸੱਚਾਈ ਵਲੋਂ। ਮੈਨੂੰ ਕਿਸੀ ਨੇ ਸਵਾਲ ਕੀਤਾ ਸੀ ਕਿ ਇਸਨੂੰ ਮੰਨਣ ਵਿੱਚ ਕੀ ਇਤਰਾਜ ਹੈ? ਜੀ ਜਿਵੇਂ ਵਾਸਤੂ-ਕਲਾ ਕਹਿੰਦੀ ਹੈ ਜੇ ਉਸ ਤਰ੍ਹਾਂ ਘਰ ਦਾ ਬੂਹਾ ਬਣਾ ਲਵੋ, ਖਿੜਕੀ ਬਣਾ ਵਲੋ, ਆਫਿਸ ਦਾ ਮੇਜ਼ ਉਸ ਤਰ੍ਹਾਂ ਬਣਾਂ ਵਲੋ, ਕੰਪਿਊਟਰ ਦੀ ਥਾਂ ਬਦਲ ਦੇਵੋ ਤਾਂ ਇਸਦੇ ਵਿੱਚ ਮਾੜ ਕੀ ਹੈ? ਮੈਂ ਉਨ੍ਹਾਂ ਨੂੰ ਕਿਹਾ ਕਿ ਮਾੜ ਤੇ ਕੁਝ ਵੀ ਨਹੀਂ ਹੈ, ਪਰ ਤੁਸੀਂ ਸਵਾਲ ਇਹ ਕੀਤਾ ਕਿਉਂ ਹੈ? ਉਹ ਕਹਿੰਦਾ ਹੈ ਕਿ ਜੀ ਸਾਡੇ ਘਰ ਮੱਮੀ-ਪਾਪਾ ਲੜ੍ਹਦੇ ਸਨ, ਜਦੋਂ ਵਾਸਤੂ-ਕਲਾ ਵਾਲਿਆਂ ਨੇ ਸਾਨੂੰ ਦੱਸਿਆ ਕਿ ਆਪਣੇ ਬੈਡਰੂਮ ਦੇ ਮੰਜੇ ਦਾ ਮੂੰਹ ਇਸ ਪਾਸੇ ਕਰ ਦਿਓ ਤੇ ਜਿਸ ਪਾਸੇ ਸਿਰ ਹੈ ਉਸਨੂੰ ਖਿੜਕੀ ਵੱਲ ਕਰ ਦਿਓ, ਤੇ ਆਪਣੀ ਇਕ ਖਿੜਕੀ ਬੰਦ ਕਰ ਦਿਓ ਤੇ ਦਰਵਾਜਾ ਉਸ ਵਾਲੇ ਤੋਂ ਇਸ ਪਾਸੇ ਵੱਲ ਕਰ ਦਿਓ। ਇਸ ਤਰ੍ਹਾਂ ਮੇਰੇ ਮੰਮੀ-ਪਾਪਾ ਦੀ ਲੜਾਈ ਠੀਕ ਹੋ ਗਈ। ਹੁਣ ਤੁਸੀਂ ਇਹ ਸੋਚੋ ਕਿ ਜੇਕਰ ਘਰ ਵਿੱਚ ਮੰਮੀ-ਪਾਪਾ ਲੜਦੇ ਪਏ ਹਨ ਤੇ ਜੇਕਰ ਇਸ ਤਰ੍ਹਾਂ ਘਰ ਦਾ ਬੂਹਾ, ਖਿੜਕੀ ਬਦਲ ਦਿਓ ਤਾਂ ਕੀ ਲੜਾਈ ਖ਼ਤਮ ਹੋ ਜਾਂਦੀ ਹੈ। ਬੂਹੇ ਦਾ ਮਨੁੱਖ ਨਾਲ ਤਾਅਲੁਕ ਹੈ ਕੋਈ। ਆਪਣੇ ਆਪ ਵਿੱਚ ਇਹ ਖਰਾ ਸੱਚ ਹੈ ਕਿ ਵਪਾਰ ਵਾਸਤੂ-ਕਲਾ ਨਾਲ ਬਣਾਏ ਦਫਤਰਾਂ ਨਾਲ ਨਹੀਂ ਚਲਦੇ ਹਨ। ਅਮਰੀਕਾ ਕਿਹੜਾ ਵਾਸਤੂ-ਕਲਾ ਲੈ ਕੇ ਬੈਠਾ ਹੋਇਆ ਹੈ, ਜਿਹੜਾ ਸਾਰੀ ਦੁਨੀਆ ਦੇ ਬਿਜ਼ਨਸ ਤੇ ਰਾਜ ਕਰਦਾ ਪਿਆ ਹੈ। ਜਿਤਨੇ ਵੀ ਕਾਮਯਾਬ ਬਿਜ਼ਨਸਮੈਨ ਹੁੰਦੇ ਹਨ, ਉਹ ਵਪਾਰ ਨੂੰ ਢੰਗ ਨਾਲ ਚਲਾਉਂਦੇ ਹਨ। ਆਫਿਸ ਵਾਸਤੂ-ਕਲਾ ਅਨੁਸਾਰ ਬਣਿਆ ਹੈ ਜਾਂ ਨਹੀਂ ਇਹ ਸਾਰੇ ਭਰਮ-ਵਹਿਮ ਹਨ। ਇਹ ਇਕ ਐਸੀ ਭੂਲ-ਭੁਲਇਆ ਵਿੱਚ ਪਾਉਣ ਵਾਲੀ ਤਕਨੀਕ ਹੈ ਜਿਹੜੀ ਮਨੁੱਖ ਨੂੰ ਆਪਣੀ ਗ਼ਲਤੀ ਨਹੀਂ ਸਮਝਣ ਦਿੰਦੀ। ਉਸ ਮਨੁੱਖ ਨੂੰ ਮੈਂ ਕਿਹਾ ਕਿ ਆਪਣੇ ਮੰਮੀ-ਪਾਪਾ ਨੂੰ ਪੁੱਛ ਕੇ ਆਉਣਾ ਕਿ ਉਨ੍ਹਾਂ ਨੇ ਆਪਣੀਆਂ ਲੜਾਈਆਂ ਜਿਹੜੀਆਂ ਨਿੱਕੀਆਂ-ਨਿੱਕੀਆਂ ਗੱਲਾਂ ਤੇ, ਇੱਕ-ਦੂਜੇ ਨੂੰ ਗਲਤ ਸਮਝ ਕੇ, ਇੱਕ-ਦੂਜੇ ਨਾਲ ਰੁੱਸ ਕੇ, ਇਕ-ਦੂਜੇ ਦੇ ਰਿਸ਼ਤੇਦਾਰਾਂ ਨੂੰ ਬੁਰਾ ਭਲਾ ਕਹਿਣ ਆਦਿ ਕਾਰਨਾਂ ਕਰਕੇ ਲੜਾਈ ਹੁੰਦੀ ਸੀ ਜਾਂ ਮੈਂ ਹੀ ਸਹੀ ਹਾਂ, ਸਾਹਮਣੇ ਵਾਲਾ ਗਲਤ ਹੈ, ਇਸ ਗੱਲ ਕਾਰਨ ਲੜਾਈ ਹੁੰਦੀ ਸੀ। ਇਨ੍ਹਾਂ ਉਪਰਲੀਆਂ ਗੱਲਾਂ ਕਾਰਨ ਝਗੜਦੇ ਸਨ ਜਾਂ ਬੂਹਾ ਬੰਦ ਕਰਨ ਦੇ ਕਾਰਨ ਉਨ੍ਹਾਂ ਦੀ ਲੜਾਈ ਬੰਦ ਹੋ ਗਈ। ਉਸਨੇ ਜਵਾਬ ਦਿੱਤਾ ਕਿ ਦੇਖਿਆ ਜਾਏ ਤਾਂ ਉਨ੍ਹਾਂ ਨੇ ਆਪਣਾ ਸੁਭਾ ਬਦਲਿਆ ਹੈ।
ਇਸਦਾ ਮਤਲਬ ਤਾਂ ਇਹ ਹੋਇਆ ਕਿ ਅਸੀਂ ਆਪਣੀਆਂ ਆਦਤਾਂ ਤੋਂ ਜਦੋਂ ਮੂੰਹ ਫੇਰ ਲੈਂਦੇ ਹਾਂ ਅਤੇ ਸਮਝ ਲੈਂਦੇ ਹਾਂ ਕਿ ਇਹ ਤਾਂ ਮੇਰਾ ਸੁਭਾ ਬਣ ਹੀ ਗਿਆ ਹੈ, ਹੁਣ ਮੈਂ ਕੀ ਕਰਾਂ। ਮੇਰੇ ਤੋਂ ਗ੍ਹਾਲ ਨਿਕਲ ਜਾਂਦੀ ਹੈ, ਮੈਂ ਗੁੱਸੇ ਨਾਲ ਬੋਲ ਪੈਂਦਾ ਹਾਂ, ਮੈਂ ਕੀ ਕਰਾਂ, ਲੜਾਈਆਂ ਹੁੰਦੀਆਂ ਹਨ। ਸਾਨੂੰ ਆਪਣੀਆਂ ਆਦਤਾਂ ਨੂੰ ਸਮਝਣਾ ਹੈ। ਤੁਸੀਂ ਆਪਣੇ ਇਸ ਮਿੱਤਰ ਨੂੰ ਬੜੇ ਪਿਆਰ ਨਾਲ ਖਰਾ ਸੱਚ ਸਮਝਾਉਣ ਦਾ ਜਤਨ ਕਰੋ ਵਰਨਾ ਤੁਹਾਨੂੰ ਵਪਾਰ ਵਿੱਚ ਅੱਜ ਨਹੀਂ ਤਾਂ ਕਲ੍ਹ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਕਲ੍ਹ ਜੇ ਕਰ ਕਿਸੀ ਨੇ ਉਸਨੂੰ ਇਹ ਕਹਿ ਦਿੱਤਾ ਕਿ ਤੂੰ ਇਸ ਨਾਲ ਹਿੱਸੇਦਾਰੀ ਛੱਡ ਦੇ, ਤਾਂ ਉਹ ਤੁਹਾਨੂੰ ਮੌਕੇ ਤੇ ਨੁਕਸਾਨ ਦੇ ਸਕਦਾ ਹੈ। ਸੋ ਅੰਧ-ਵਿਸ਼ਵਾਸ ਕਰਨ ਵਾਲੇ ਲੋਕੀ, ਧੋਖਾ ਵੀ ਦੇ ਜਾਂਦੇ ਹਨ, ਸੱਚ ਤੋਂ ਅੱਜ ਨਹੀਂ ਤਾਂ ਕਲ੍ਹ ਡਿੱਗ ਹੀ ਪੈਂਦੇ ਹਨ, ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਐਸੀਆਂ ਜਿਤਨੀਆਂ ਵੀ ਭਰਮ-ਵਹਿਮ ਦੀਆਂ ਗੱਲਾਂ ਨੇ, ਇਨ੍ਹਾਂ ਨੂੰ ਗੁਰਬਾਣੀ ਅਨੁਸਾਰ ਸਮਝੀਏ। ਸਾਨੂੰ ਗੁਰਬਾਣੀ ਸਮਝਾਉਂਦੀ ਹੈ “ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥” (ਗੁਰੂ ਗ੍ਰੰਥ ਸਾਹਿਬ, ਪੰਨਾ 401) ਸਾਨੂੰ ਗੁਰਬਾਣੀ ਸਿਖਾਉਂਦੀ ਹੈ “ਓਹ ਬੇਲਾ ਕਉ ਹਉ ਬਲਿ ਜਾਉ ॥ ਜਿਤੁ ਮੇਰਾ ਮਨੁ ਜਪੈ ਹਰਿ ਨਾਉ ॥” (ਗੁਰੂ ਗ੍ਰੰਥ ਸਾਹਿਬ, ਪੰਨਾ 191) ਜਿਸ ਵੇਲੇ ਮੈਂ ਸੱਚ ਨਾਲ ਜੁੜਦਾ ਹਾਂ, ਉਸ ਵੇਲੇ ਨੂੰ ਬਲਿਹਾਰ ਜਾਣਾ ਚਾਹੀਦਾ ਹੈ। ਫਿਰ ਤੁਹਾਨੂੰ ਕਿਸੇ ਵਾਸਤੂ-ਕਲਾ ਦੀ ਵੀ ਲੋੜ ਨਹੀਂ ਰਹਿਣੀ, ਤੁਹਾਨੂੰ ਕਿਸੇ ਮਹੂਰਤ ਦੀ ਵੀ ਲੋੜ ਨਹੀਂ ਰਹਿਣੀ, ਫਿਰ ਤੁਹਾਨੂੰ ਕਿਸੇ ਦਿਨ-ਤਿਉਹਾਰ, ਕਿਸੇ ਲੱਕੀ ਨੰਬਰ 37, 13 ਜਾਂ 7 ਇਨ੍ਹਾਂ ਸਾਰਿਆਂ ਚੱਕਰਾਂ ਵਿੱਚ ਨਹੀਂ ਪੈਣਾ ਪਏਗਾ। ਜੇ ਕਰ ਕਲ੍ਹ ਉਸਨੇ ਕਿਸੀ ਨੂੰ ਹੱਥ ਦਿਖਾ ਦਿੱਤਾ ਤੇ ਹੱਥ ਵੇਖ ਕੇ ਉਨ੍ਹਾਂ ਨੇ ਕਿਹਾ ਕਿ ਤੁਹਾਡਾ ਹਿੱਸੇਦਾਰ ਗ਼ਲਤ ਹੈ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ।
ਭਾਈ ਸਾਹਿਬ: ਹਾਂ ਜੀ, ਹੁਣ ਮੈਂ ਉਸ ਨੂੰ ਸਮਝਾ ਪਾਵਾਂਗਾ ਕਿ ਬਿਮਾਰੀ ਕੁਝ ਹੋਰ ਹੈ ਤੇ ਤੂੰ ਇਲਾਜ ਕਿਸੇ ਹੋਰ ਚੀਜ਼ ਦਾ ਕਰਾ ਰਿਹਾ ਹੈਂ।
ਉੱਤਰ: ਮੰਗਲੀਕ ਦਾ ਮਤਲਬ ਹੋਇਆ ਮੰਗਲਵਾਰ ਪੈਦਾ ਹੋਇਆ ਜਾਂ ਹੋਈ। ਇਹ ਸੋਮਵਾਰ, ਮੰਗਲਵਾਰ ਰੱਬ ਜੀ ਨੇ ਨਹੀਂ ਬਣਾਏ ਹਨ। ਇਸ ਸਾਰੇ ਵਾਰ ਤੇ ਤਰੀਕਾਂ, ਮਹੀਨੇ ਜਾਂ ਰਾਸ਼ੀ ਚਿਨ੍ਹ ਇਹ ਸਾਰਾ ਕੁਝ ਮਨੁੱਖ ਦੇ ਆਪਣੇ ਖਿਆਲ ਹਨ। ਕਲ੍ਹ ਤੁਸੀਂ ਜਿਥੇ ਵਿਆਹ ਕਰਾਓ ਤੇ ਉਥੇ ਕੋਈ ਤਕਲੀਫ ਹੋ ਜਾਵੇ ਤਾਂ ਉਹ ਕਹਿਣਗੇ ਕਿ ਦੇਖੋ ਜੀ ਕਿ ਕੁੜੀ ਵੀ ਸਕੌਰਪੀਓ ਹੈ ਤੇ ਮੁੰਡਾ ਵੀ ਸਕੌਰਪੀਓ ਹੈ ਇਸ ਕਰਕੇ ਗੜਬੜ ਹੋ ਗਈ ਹੈ ਤਾਂ ਕਦੋਂ ਤਕ ਅਸੀਂ ਇਨ੍ਹਾਂ ਭਰਮਾਂ-ਵਹਿਮਾਂ ਵਿੱਚ ਪਏ ਰਵਾਂਗੇ। ਨਾ ਤੇ ਸਾਨੂੰ ਮੰਗਲ ਕੁਝ ਕਹਿੰਦਾ ਹੈ ਤੇ ਨਾ ਸ਼ਨੀ ਕੁਝ ਕਹਿੰਦਾ ਹੈ ਤੇ ਜੇ ਕਰ ਇਹ ਗ੍ਰਹਿ-ਚੰਨ-ਤਾਰੇ ਹਨ ਵੀ ਤਾਂ ਇਹ ਬ੍ਰਹਿਮੰਡ ਨੂੰ ਚਲਾ ਰਹੇ ਹਨ, ਇਹ ਸਾਨੂੰ ਕੁਝ ਨਹੀਂ ਕਹਿੰਦੇ ਹਨ। ਇਸ ਸ੍ਰਿਸ਼ਟੀ ਵਿੱਚ ਉਹ ਆਪ ਹੀ ਰੱਬੀ ਨਿਯਮ ਵਿੱਚ ਚਲ ਰਹੇ ਹਨ, ਉਨ੍ਹਾਂ ਨੇ ਸਾਨੂੰ ਕੀ ਕਹਿਣਾ ਹੈ, ਉਨ੍ਹਾਂ ਦਾ ਸਾਡੇ ਨਾਲ ਕੋਈ ਤਾਅਲੁਕ ਨਹੀਂ ਹੈ। ਮੰਗਲੀਕ ਦਾ ਪਹਿਲਾਂ ਵਹਿਮ ਪਾਇਆ ਜਾਂਦਾ ਹੈ ਫਿਰ ਵਹਿਮ ਨੂੰ ਕੱਢਣਾ ਕਿਸ ਤਰ੍ਹਾਂ ਹੈ ਇਹ ਵੀ ਮਨੁੱਖ ਹੀ ਦੱਸਦਾ ਹੈ। ਇਹ ਸਾਰੀ ਖੇਡ ਵੀ ਝੂਠੀ ਹੈ ਤੇ ਇਸ ਤੋਂ ਨਿਕਲਣ ਦਾ ਢੰਗ ਵੀ ਝੂਠਾ ਹੈ। ਇਸ ਵਹਿਮ ਵਿੱਚ ਪੈਣ ਦੀ ਲੋੜ ਨਹੀਂ ਹੈ। ‘ਲਗੇ ਰਹੋ ਮੁੰਨਾ ਭਾਈ’ ਫਿਲਮ ਵਿੱਚ ਵੀ ਦਿਖਾਇਆ ਹੈ ਕਿ ਜਿਉਂ ਹੀ ਉਸ ਨੇ ਕਿਹਾ ਕਿ ਇਹ ਮੰਗਲਵਾਰ ਤੋਂ ਥੋੜੀ ਦੇਰ ਪਹਿਲਾਂ ਜੰਮੀ ਸੀ ਤਾਂ ਸ਼ਾਦੀ ਹੋ ਗਈ ਸੀ ਨਾ, ਇਹ ਸਾਰੇ ਮਨੁੱਖੀ ਬਣਾਏ ਹੋਏ ਭਰਮ-ਵਹਿਮ ਨੇ। ਇਸ ਵਹਿਮ ਵਿੱਚ ਤੁਸੀਂ ਨਹੀਂ ਪੈਣਾ।
ਜੇ ਇਹ ਸੋਚੋ ਕਿ ਅੰਤਰ-ਧਰਮੀ ਵਿਆਹ ਕਰ ਦਵਾਂ। ਕਈਆਂ ਨੂੰ ਇਹ ਭਰਮ ਹੋ ਜਾਂਦਾ ਹੈ ਕਿ ਜੀ ਮੈਂ ਤਾਂ ਆਪਣਾ ਪਾਰਟਨਰ ਧਰਮ ਤੋਂ ਇਲਾਵਾ ਕਿਸੇ ਹੋਰ ਧਰਮ ’ਚੋਂ ਲੈਣਾ ਹੈ ਜੀ। ਸਾਡੇ ਧਰਮ ਵਿੱਚ ਜੀ ਕੋਈ ਚੰਗਾ ਰਿਸ਼ਤਾ ਨਹੀਂ ਮਿਲਿਆ। ਇਸ ਕਰਕੇ ਮੈਨੂੰ ਦੂਜੇ ਧਰਮ ਦੇ ਮੁੰਡੇ ਜਾਂ ਕੁੜੀ ਨਾਲ ਪਿਆਰ ਹੋ ਗਿਆ ਹੈ। ਇਸ ਨਾਲ ਮਜ਼੍ਹਬੀ ਝਗੜੇ ਹੋ ਜਾਂਦੇ ਹਨ। ਸਾਨੂੰ ਚਾਹੀਦਾ ਹੈ ਕਿ ਹਿੰਦੂ-ਹਿੰਦੂ ਨਾਲ ਵਿਆਹ ਕਰੇ, ਮੁਸਲਮਾਨ-ਮੁਸਲਮਾਨ ਨਾਲ, ਸਿੱਖ-ਸਿੱਖ ਦੇ ਨਾਲ, ਕ੍ਰਿਸਚਨ-ਕ੍ਰਿਸਚਨ ਦੇ ਨਾਲ। ਝਗੜਾ ਕਿਸੀ ਵੀ ਮਜ਼੍ਹਬ ਕਰਕੇ ਨਹੀਂ ਹੁੰਦਾ ਹੈ, ਝਗੜਾ ਹੁੰਦਾ ਹੈ ਉਨ੍ਹਾਂ ਦੇ ਆਪਣੇ-ਆਪਣੇ ਕਰਮ-ਕਾਂਡ ਦੇ ਕਾਰਨ। ਕਰਮਾਂ-ਕਾਡਾਂ, ਭਰਮਾਂ-ਵਹਿਮਾਂ ਅਤੇ ਰੀਤ-ਰਿਵਾਜ਼ ਤੋਂ ਮਨੁੱਖ ਬੱਚ ਨਹੀਂ ਸਕਦਾ। ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਮਜ਼੍ਹਬ ਵਿੱਚ ਵਿਆਹ ਕਰੀਏ। ਇਕ ਅੰਗ੍ਰੇਜ਼ੀ ਦਾ ਲਿਖਾਰੀ ਲਿੱਖਦਾ ਹੈ ਕਿ ‘Marriage is not a playing terrain, but when you have inter-religion marriage then it is more bumpy.’ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਧਰਮ ਵਿੱਚ ਹੀ ਵਿਆਹ ਕਰਵਾਈਏ ਕਿਉਂਕਿ ਉਸ ਵਿੱਚ ਇਕ ਤਾਂ ਸਾਨੂੰ ਆਪਣੇ ਰੀਤ-ਰਿਵਾਜ਼ ਪਤਾ ਹੋਣਗੇ, ਦੂਜਾ ਧਰਮ ਪਤਾ ਹੋਏਗਾ, ਤੀਜਾ ਇਕੋ ਇਸ਼ਟ ਹੋਵੇਗਾ ਤਾਂ ਜੀਵਨ ਜਾਚ ਸੌਖੀ ਹੋਵੇਗੀ ਅਤੇ ਬੱਚਿਆਂ ਨੂੰ ਵੀ ਉਸ ਪਾਸੇ ਲਗਾ ਸਕਦੇ ਹਾਂ। ਇਸ ਕਰਕੇ ਵੱਡਿਆਂ ਨੂੰ ਚਾਹੀਦਾ ਹੈ ਕਿ ਉਹ ਇਹ ਮੰਗਲੀਕ ਵਰਗੇ ਭਰਮਾਂ-ਵਹਿਮਾਂ ਵਿੱਚ ਨਾ ਪੈਣ, ਕੋਈ ਕੁੰਡਲੀ ਵਗੈਰਾ ਵਿਖਾਉਣ ਦੇ ਚੱਕਰਾਂ ਵਿੱਚ ਨਾ ਪੈਣ, ਸੱਚ ਨਾਲ ਜੁੜਨ। ਸੋ ਤੁਸੀਂ ਹੁਣ ਖਿੜੇ ਮੱਥੇ ਸੱਚ ਨਾਲ ਜੁੜ ਜਾਓ ਤੇ ਮੰਗਲਵਾਰ ਦਾ ਭਰਮ-ਵਹਿਮ ਲਾ ਦਿਓ ਕਿ ਉਹ ਮੰਗਲੀਕ ਹੈ।
ਉੱਤਰ: ਜਦੋਂ ਅਸੀਂ ਆਪਣੇ ਸਵਾਲਾਂ ਦਾ ਜਵਾਬ ਗੁਰਬਾਣੀ ’ਚੋਂ ਸਮਝਦੇ ਹਾਂ ਤਾਂ ਗੁਰਬਾਣੀ ਸਾਨੂੰ ਸੱਚਾਈ ਦਾ ਢੰਗ ਸੁਝਾਉਂਦੀ ਹੈ। ਉਸ ਸੱਚ ਨੂੰ ਸਮਝਣਾ ਹੈ ਤਾ ਕਿ ਸਾਡਾ ਆਪਣੀ ਜੀਵਨ ਜਾਚ ਵਲ ਧਿਆਨ ਪੈ ਸਕੇ। ਜਦੋਂ ਅਸੀਂ ਜੀਵਨ ਜਾਚ ਵਲ ਧਿਆਨ ਕਰਾਂਗੇ ਤਾਂ ਗੁਰਬਾਣੀ ਸਿਖਾਉਂਦੀ ਹੈ ਕਿ ਭਰਮ-ਵਹਿਮ ਵਿੱਚ ਨਹੀਂ ਪੈਣਾ ਇਸ ਤਰ੍ਹਾਂ ਕੋਈ ਵਰਤ ਰੱਖ ਕੇ ਜਾਂ ਕਿਸੀ ਜਗ੍ਹਾ ਖਾਸ ਤੀਰਥ ਤੇ ਜਾ ਕੇ ਜਾਂ ਕਿਸੀ ਬਾਬੇ-ਸਾਧੂ ਕੋਲੋਂ ਲਾਚੀ ਲੈ ਕੇ ਇਸ ਤਰ੍ਹਾਂ ਪੁੱਤਰ ਨਹੀਂ ਮਿਲਦੇ ਹਨ। ਗੁਰਬਾਣੀ ਨੂੰ ਪੜ੍ਹ ਕੇ ਆਪਣੇ ਮਨ ਨੂੰ ਇਸ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖਣਾ ਹੈ ਕਿ ਸਾਡੇ ਮਨ ਵਿੱਚ ਇਹ ਖਾਹਿਸ਼ ਹੀ ਨਾ ਆਵੇ ਕਿ ਮੇਰੀ ਲੜਕੀ ਹੈ ਜਾਂ ਲੜਕਾ ਹੈ। ਤੁਹਾਡੀਆਂ ਦੋ ਬੇਟੀਆਂ ਨੇ ਤੇ ਤੁਹਾਨੂੰ ਲੋਕੀ ਕਹਿੰਦੇ ਹਨ ਲੜਕਾ ਹੋਵੇ। ਤੁਸੀਂ ਦੱਸੋ ਕਿ ਲੋਕੀ ਕਹਿੰਦੇ ਹਨ ਤਾਂ ਤੁਹਾਡੀ ਇਹ ਖਾਹਿਸ਼ ਬਣੀ ਹੈ ਜਾਂ ਤੁਹਾਡੀ ਆਪਣੀ ਖਾਹਿਸ਼ ਹੈ?
ਭੈਣ ਜੀ: ਦੋਨੋ ਕਾਰਨਾਂ ਕਰਕੇ। ਸਮਾਜਕ ਤੌਰ ਤੇ ਇਹ ਸਾਡੀ ਜ਼ਰੂਰਤ ਬਣ ਗਈ ਹੈ।
ਵੀਰ ਜੀ: ਤੁਸੀਂ ਆਪ ਤਾਂ ਇਸਤਰੀ ਹੋ ਜ਼ਰਾ ਸੋਚੋ, ਤੁਸੀ ਵੱਖ-ਵਾਦ ਤੇ ਨਹੀਂ ਕਰ ਰਹੇ? ਤੁਹਾਡੇ ਮਨ ਅੰਦਰ ਵਿਤਕਰਾ ਹੈ ਕਿ ਇਹ ਲੜਕੀ ਹੈ ਤੇ ਇਹ ਲੜਕਾ ਹੈ, ਮੇਰਾ ਲੜਕਾ ਕਿਉਂ ਨਹੀਂ ਹੈ ਤੇ ਮੇਰਾ ਲੜਕਾ ਹੋਣਾ ਚਾਹੀਦਾ ਹੈ। ਸਾਨੂੰ ਗੁਰਬਾਣੀ ਸਿਖਾਉਂਦੀ ਹੈ ਕਿ ਅਸੀਂ ਲਿੰਗ ਵਿਤਕਰਾ ਨਹੀਂ ਕਰਨਾ। ਉਨ੍ਹਾਂ ਲੜਕੀਆਂ ਨੂੰ ਹੀ ਤੁਸੀਂ ਲੜਕਾ ਸਮਝ ਕੇ ਪਾਲੋ। ਤੁਹਾਡੀਆਂ ਲੜਕੀਆਂ ਵੀ ਪੂਰਨ ਮਨੁੱਖ ਹਨ, ਰੱਬ ਜੀ ਦੀ ਕ੍ਰਿਤ ਹਨ ਤੇ ਜਦੋਂ ਤੁਸੀ ਇਸ ਪੱਖੋਂ ਸੋਚੋਗੇ ਤਾਂ ਤੁਹਾਡੇ ਮਨ ਦਾ ਇਹ ਵਹਿਮ ਇਕਦਮ ਹੀ ਖ਼ਤਮ ਹੋ ਜਾਏਗਾ ਕਿਉਂਕਿ ਇਸ ਵਹਿਮ ਦੀ ਜੋ ਨੀਂਹ ਝੂਠ ਦੇ ਆਧਾਰ ਤੇ ਹੈ, ਜਦ ਗੁਰਬਾਣੀ ਨੂੰ ਸਮਝਾਂਗੇ ਤਾਂ ਇਸ ਸਾਰੀ ਖੇਡ ਨੂੰ ਸਮਝ ਸਕਾਂਗੇ। ਤੁਹਾਡੇ ਮਨ ਅੰਦਰੋਂ ਬੇਟੇ ਦੇ ਹੋਣ ਦੀ, ਫਿਰ ਵੰਸ਼ ਚਲਣ ਦੀ, ਫਿਰ ਸਾਡਾ ਅਗੋਂ ਨਾਮ ਚਲਣ ਦੀ, ਇਹ ਸਾਰੀਆਂ ਜਿਤਨੀਆਂ ਖਾਹਿਸ਼ਾਂ ਹਨ, ਸਹਿਜ ਅਤੇ ਅਡੋਲ ਅਵਸਥਾ ਵਿੱਚ ਆਉਣ ਨਾਲ, ਆਪੇ ਹੀ ਖ਼ਤਮ ਹੋ ਜਾਣਗੀਆਂ।
ਭੈਣ ਜੀ: ਮੈਂ ਗੁਰਬਾਣੀ ਰੋਜ਼ ਪੜ੍ਹਦੀ ਹਾਂ, ਰੋਜ਼ ਪਾਠ ਕਰਦੀ ਹਾਂ ਇਸ ਬਾਰੇ ਗੁਰਬਾਣੀ ਤੋਂ ਕਿਵੇਂ ਸੇਧ ਮਿਲਦੀ ਹੈ?
ਵੀਰ ਜੀ: ਪਾਠ ਅਸੀਂ ਇਸ ਕਰਕੇ ਕਰਦੇ ਹਾਂ ਕਿ ਸਾਨੂੰ ਇਸ ਤੋਂ ਸਮਝ ਆਵੇ ਕਿ ਅਸਲੀਅਤ ਵਿੱਚ ਰੱਬ ਜੀ ਦੀ ਰਜ਼ਾ, ਨਿਯਮ, ਸਿਸਟਮ ਕੀ ਹੈ, ਸੱਚੀ ਜੀਵਨੀ ਕੀ ਹੈ? ਪਾਠ ਅਸੀਂ ਇਸ ਕਰਕੇ ਤੇ ਨਹੀਂ ਕਰਦੇ ਹਾਂ ਕਿ ਮੇਰੀਆਂ ਦੋ ਧੀਆਂ ਹਨ ਤੇ ਮੈਨੂੰ ਹੁਣ ਪੁੱਤਰ ਮਿਲ ਜਾਏ। ਮੈਂ ਇਥੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਗੁਰਬਾਣੀ ਸਾਡੀ ਜੀਵਨ ਜਾਚ ਲਈ ਹੈ। ਜੇ ਅਸੀਂ ਪਾਠ ਕਰਕੇ ਵੀ ਖ਼ਾਹਿਸ਼ਾਂ ਨਾਲ ਹੀ ਜੁੜੇ ਰਹੇ, ਮੰਗਾਂ ਨਾਲ ਹੀ ਜੁੜੇ ਰਹੇ ਤਾਂ ਅਸੀਂ ਕਦੋਂ ਖੜੇ ਹੋਵਾਂਗੇ, ਕਦੋਂ ਅਸੀਂ ਆਪਣੇ ਜੀਵਨ ਵਿੱਚ ਆਤਮਕ ਤੌਰ ਤੇ ਉੱਚੇ ਹੋਵਾਂਗੇ। ਸੋ ਰੋਜ਼ ਪਾਠ ਕਰਕੇ, ਰੋਜ਼ ਨਿਤਨੇਮ ਕਰਕੇ ਅਸੀਂ ਗੁਰਬਾਣੀ ਰਾਹੀਂ ਜੀਵਨ ਜਾਚ ਸਿੱਖਣੀ ਹੈ।